ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ 'ਤੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਭਿੜੇ

By  Shanker Badra August 13th 2018 07:10 PM -- Updated: August 13th 2018 07:57 PM

ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ 'ਤੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਭਿੜੇ:ਬਰਨਾਲਾ :ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ 'ਤੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਆਪਸ ਵਿੱਚ ਆਹਮਣੇ ਸਾਹਮਣੇ ਹੋ ਗਏ ਹਨ।bhagwant-mann-and-sukhpal-khaira-supportersਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਪਹੁੰਚੇ ਹੋਏ ਸਨ।ਓਥੇ ਹੀ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਵੀ ਪਹੁੰਚੇ ਹੋਏ ਸਨ।bhagwant-mann-and-sukhpal-khaira-supportersਇਸ ਮੌਕੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਆਪਸ ਵਿੱਚ ਭਿੜ ਪਏ ਅਤੇ ਖਹਿਰਾ ਧੜੇ ਦੇ ਬੰਦਿਅਾਂ ਨੇ ਭਗਵੰਤ ਮਾਨ ਦੀ ਗੱਡੀ ਨੂੰ ਘੇਰ ਲਿਆ।bhagwant-mann-and-sukhpal-khaira-supportersਭਗਵੰਤ ਮਾਨ ਦੇ ਤੂੰ-ਤੂੰ ਮੈਂ-ਮੈਂ ਕਰਨ 'ਤੇ ਵਰਕਰਾਂ ਵਿੱਚ ਹੱਥੋਪਾੲੀ ਹੋ ਗਈ।ਉਨ੍ਹਾਂ ਨੇ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।ਜਿਸ ਤੋਂ ਬਾਅਦ ਭਗਵੰਤ ਮਾਨ ਓਥੇ ਗੱਡੀ ਲੈ ਕੇ ਭੱਜ ਗਏ।

-PTCNews

Related Post