ਭਗਵੰਤ ਮਾਨ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ, ਜਾਣੋ ਕੀ ਕਿਹਾ

By  Pardeep Singh January 29th 2022 01:32 PM -- Updated: January 29th 2022 01:38 PM

ਸੰਗਰੂਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਨੇ ਧੂਰੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਭਗਵੰਤ ਮਾਨ ਜਦੋਂ ਨਾਮਜ਼ਦਗੀ ਭਰਨ ਲਈ ਆਏ ਤਾਂ ਉਸ ਦੌਰਾਨ ਉਨ੍ਹਾਂ ਦੀ ਮਾਤਾ ਵੀ ਨਾਲ ਸਨ। ਭਗਵੰਤ ਮਾਨ ਨੇ ਨਾਮਜ਼ਦਗੀ ਭਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਮੈਨੂੰ ਜਿੰਮੇਵਾਰੀ ਦਿੱਤੀ ਸੀ ਉਸ ਲਈ ਮੈਂ ਕਾਗ਼ਜ ਭਰੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਧੂਰੀ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂਨੂੰ ਪਹਿਲਾਂ ਵਾਂਗ ਪਿਆਰ ਦੇਣ। ਉਨ੍ਹਾਂ ਨੇ ਕਿਹਾ ਹੈ ਕਿ ਧੂਰੀ ਇਨਕਲਾਬੀ ਲੋਕਾਂ ਦਾ ਹਲਕਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧੂਰੀ ਦੇ ਲੋਕਾਂ ਨੇ ਪਹਿਲਾਂ ਵੀ ਬੜਾ ਮਾਣ ਦਿੱਤਾ ਹੈ ਅਤੇ ਹੁਣ ਵੀ ਉਹ ਪਿਆਰ ਅਤੇ ਮਾਣ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਧੂਰੀ ਦੇ ਲੋਕਾਂ ਉੱਤੇ ਪੂਰਨ ਵਿਸ਼ਵਾਸ਼ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ ਧੂਰੀ ਦੇ ਲੋਕ ਨੇ ਮੈਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਵੀ ਮੈਨੂੰ ਫੋਨ ਦੁਆਰਾ ਸ਼ੁਭਕਾਮਨਾਵਾਂ ਦਿੱਤੀਆਂ ਹਨ।ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਕਿਹਾ ਹੈ ਕਿ ਤੁਸੀ ਪੰਜਾਬ ਵਿੱਚ ਨਵਾਂ ਇਤਿਹਾਸ ਸਿਰਜਣ ਜਾ ਰਹੇ ਹੋ। ਉਨ੍ਹਾਂ ਕਿਹਾ ਕਿ ਨਸ਼ੇ, ਬੇਰੁਜ਼ਗਾਰੀ, ਭ੍ਰਿਸਟਾਚਾਰ, ਮਹਿੰਗਾਈ, ਗਰੀਬੀ, ਮਾਫੀਆਂ, ਮਾਇਨਿੰਗ ਵਰਗੀਆਂ ਸਮੱਸਿਆਵਾਂ ਨੂੰ ਖਤਮ ਕੀਤਾ ਜਾਵੇਗਾ।ਭਗਵੰਤ ਮਾਨ ਦਾ ਕਹਿਣਾ ਹੈ ਕਿ ਧੂਰੀ ਹਲਕੇ ਨੂੰ ਵੇਖਣਯੋਗ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਧੂਰੀ ਦੇ ਲੋਕ ਪੰਜਾਬ ਵਿੱਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਐਮਪੀ ਫੰਡ ਸਾਰੇ ਇਲਾਕਿਆਂ ਵਿੱਚ ਬਰਾਬਰ ਵੰਡ ਕੀਤੀ ਹੈ। ਭਗਵੰਤ ਮਾਨ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਮੈਂ ਧੂਰੀ ਵਿੱਚ ਹੀ ਰਹਿੰਦਾ ਹਾਂ ਅਤੇ ਲੋਕ ਮੈਨੂੰ ਮਿਲਦੇ ਹਨ। ਇਹ ਵੀ ਪੜ੍ਹੋ:ਅਸਤੀਫ਼ੇ ਮਗਰੋਂ ਕੰਗ ਦਾ ਪੁਰਾਣੇ ਮਿੱਤਰ ਚੰਨੀ 'ਤੇ ਵੱਡਾ ਸ਼ਬਦੀ ਹਮਲਾ -PTC News

Related Post