ਭਗਵੰਤ ਸਿੰਘ ਮਾਨ ਸਹੁੰ ਚੁੱਕ ਸਮਾਗਮ ਦੌਰਾਨ ਵਾਅਦੇ ਪੂਰੇ ਕਰਨ ਦਾ ਐਲਾਨ ਕਰਨ : ਪ੍ਰੋ. ਚੰਦੂਮਾਜਰਾ

By  Ravinder Singh March 12th 2022 06:55 PM

ਪਟਿਆਲਾ : ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਹੋਈ ਜਿੱਤ ਕਿਸੇ ਵਿਅਕਤੀ ਜਾਂ ਪਾਰਟੀ ਵਿਸ਼ੇਸ਼ ਕਾਰਨ ਨਹੀਂ ਬਲਕਿ ਪੰਜਾਬ ਦੇ ਲੋਕਾਂ ਨੇ ਸੂਬੇ ਅੰਦਰ ਇੱਕ ਨਵੇਂ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਜਿੰਨੀ ਵੱਡੀ ਜਿੱਤ 'ਆਪ' ਨੂੰ ਦਿੱਤੀ ਹੈ, ਉਨੀ ਹੀ ਵੱਡੀ ਜ਼ਿੰਮੇਵਾਰੀ ਪੰਜਾਬ ਪ੍ਰਤੀ ਆਮ ਆਦਮੀ ਪਾਰਟੀ ਦੀ ਬਣ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਹਲਕਾ ਘਨੌਰ ਅਤੇ ਸਨੌਰ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਦੇ ਧੰਨਵਾਦ ਲਈ ਕਰਵਾਏ ਗਏ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਹੱਕ ਵਿਚ ਹਨੇਰੀ ਸਿਰਫ਼ ਤੇ ਸਿਰਫ਼ ਪੰਜਾਬ ਦੀਆਂ ਮੌਜੂਦਾ ਰਾਜਸੀ ਪਾਰਟੀਆਂ ਅਤੇ ਸਿਸਟਮ ਤੋਂ ਲੰਮੇ ਸਮੇਂ ਤੋਂ ਅੱਕੇ ਲੋਕਾਂ ਨੇ ਇਕ ਬਦਲਾਅ ਦੀ ਭਾਲ ਵਿਚ ਝੁਲਾਈ ਹੈ ਅਤੇ ਜਨਤਾ ਨੇ ਆਪਣਾ ਰੋਸ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਕੇ ਕੱਢਿਆ ਹੈ। ਭਗਵੰਤ ਮਾਨ ਸਹੁੰ ਚੁੱਕ ਸਮਾਗਮ ਦੌਰਾਨ ਵਾਅਦੇ ਪੂਰੇ ਕਰਨ ਦਾ ਐਲਾਨ ਕਰਨ : ਪ੍ਰੋ. ਚੰਦੂਮਾਜਰਾਉਨ੍ਹਾਂ ਪੰਜਾਬ ਅੰਦਰ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਪੰਜਾਬ ਅੰਦਰ ਨਵੇਂ ਪਰਿਵਰਤਨ ਅਤੇ ਤਬਦੀਲੀ ਦੀ ਸੋਚ ਕੇ ਆਏ ਹਨ, ਉਸਨੂੰ ਅਮਲੀਜਾਮਾ ਉਹ ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਪਹਿਨਾਉਂਦਿਆਂ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਅਮਲ ਵਿੱਚ ਲਿਆਉਣ ਦਾ ਐਲਾਨ ਕਰ ਕੇ ਕਰਨ ਜਿਸ ਆਸ ਅਤੇ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ, ਉਸ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਪਹਿਲੀ ਕੈਬਨਿਟ ਵਿੱਚ ਹੀ ਪੂਰੇ ਕਰਨ। ਇਹ ਆਮ ਆਦਮੀ ਪਾਰਟੀ ਸਰਕਾਰ ਦਾ ਮੁੱਢਲਾ ਫਰਜ਼ ਹੈ। ਪ੍ਰੋ. ਚੰਦੂਮਾਜਰਾ ਨੇ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ 'ਆਪ' ਵੱਲੋਂ 13 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਡ ਸ਼ੋਅ ਦੇ ਉਲੀਕੇ ਪ੍ਰੋਗਰਾਮ ਨੂੰ ਬਦਲ ਕੇ ਗੁਰੂ ਕੀ ਨਗਰੀ ਵਜੋਂ ਜਾਣੇ ਜਾਂਦੇ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਇਕ ਨਿਮਾਣੇ ਸਿੱਖ ਵਜੋਂ ਸ਼ੁਕਰਾਨੇ ਲਈ ਜਾਣ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸਿੱਖ ਪਰੰਪਰਾ ਮੁਤਾਬਿਕ ਲਾਮਸ਼ਕਰ ਤੋਂ ਬਿਨਾਂ ਅਤੇ ਇਕ ਨਿਮਾਣੇ ਸ਼ਰਧਾਲੂ ਵਜੋਂ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਹਰ ਇਕ ਸ਼ਰਧਾਲੂ ਸ਼ੁਕਰਾਨੇ ਵਜੋਂ ਜਾਂਦਾ ਰਿਹਾ ਹੈ ਜਿਸਨੂੰ ਕੋਈ ਵੀ ਪ੍ਰਾਪਤੀ ਹੋਈ ਹੋਵੇ। ਉਨ੍ਹਾਂ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਕਿ ਉਹ ਸਿੱਖ ਪਰੰਪਰਾ ਤੇ ਰਵਾਇਤ ਮੁਤਾਬਕ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਲਈ ਜਾਣ। ਉਨ੍ਹਾਂ ਕਿਹਾ ਕਿ ਆਮ ਆਦਮ ਪਾਰਟੀ ਜੇ ਰੋਡ ਸ਼ੋਅ ਕਰਨਾ ਹੀ ਹੈ ਤਾਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਪੰਜਾਬ ਅੰਦਰ ਹੋਰ ਕਿਸੇ ਵੀ ਸ਼ਹਿਰ ਵਿੱਚ ਕੱਢ ਸਕਦੇ ਹਨ, ਜਿਸਦਾ ਹਰ ਇੱਕ ਪਾਰਟੀ ਨੂੰ ਹੱਕ ਵੀ ਹੈ। ਭਗਵੰਤ ਮਾਨ ਸਹੁੰ ਚੁੱਕ ਸਮਾਗਮ ਦੌਰਾਨ ਵਾਅਦੇ ਪੂਰੇ ਕਰਨ ਦਾ ਐਲਾਨ ਕਰਨ : ਪ੍ਰੋ. ਚੰਦੂਮਾਜਰਾਅਕਾਲੀ ਆਗੂ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕੇਡਰ ਨੂੰ ਅਪੀਲ ਕੀਤੀ ਕਿ ਉਹ ਹੁਣ ਭਗਵੰਤ ਮਾਨ ਨੂੰ ਭਗਵੰਤ ਸਿੰਘ ਮਾਨ ਕਹਿ ਕੇ ਸੰਬੋਧਨ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਰੰਪਰਾ ਵੀ ਹੈ ਕਿ ਇਕ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪੂਰੇ ਨਾਂ ਨਾਲ ਹੀ ਜਾਣਿਆ ਜਾਵੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਮੁੱਖ ਮੰਤਰੀ ਦੀ ਪਛਾਣ ਬਣ ਸਕੇ। ਉਨ੍ਹਾਂ ਕਿਹਾ ਕਿ ਇਕ ਕਮੇਡੀਅਨ ਵਜੋਂ ਉਨ੍ਹਾਂ ਦਾ ਛੋਟਾ ਨਾਂ ਭਾਵੇਂ ਚੱਲ ਸਕਦਾ ਸੀ ਪਰ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਨਾਂ ਲੈ ਕੇ ਸੰਬੋਧਨ ਕਰਨਾ ਲਾਜ਼ਮੀ ਹੋ ਜਾਂਦਾ ਹੈ। ਪ੍ਰੋ. ਚੰਦੂਮਾਜਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਸੱਤਾ ਹਾਸਲ ਹੋਣ ਮਗਰੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਹਮਣੇ ਇਕ ਵੱਡੀ ਚੁਣੌਤੀ। ਭਗਵੰਤ ਮਾਨ ਸਹੁੰ ਚੁੱਕ ਸਮਾਗਮ ਦੌਰਾਨ ਵਾਅਦੇ ਪੂਰੇ ਕਰਨ ਦਾ ਐਲਾਨ ਕਰਨ : ਪ੍ਰੋ. ਚੰਦੂਮਾਜਰਾਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਕਮਲਦੀਪ ਸਿੰਘ ਢੰਡਾ, ਜਰਨੈਲ ਸਿੰਘ ਕਰਤਾਰਪੁਰ, ਹਰਵਿੰਦਰ ਸਿੰਘ ਹਰਪਾਲਪੁਰ, ਨਰਦੇਵ ਸਿੰਘ ਆਕੜੀ, ਨਰੰਜਣ ਸਿੰਘ ਫੌਜੀ, ਲਾਲ ਸਿੰਘ ਮਰਦਾਂਪੁਰ, ਯਾਦਵਿੰਦਰ ਸਿੰਘ ਬਲਬੇੜਾ, ਸੁੱਚਾ ਸਿੰਘ ਅਲੀਪੁਰ, ਪ੍ਰਕਾਸ਼ ਸਿੰਘ ਆਲਮਪੁਰ, ਦਵਿੰਦਰ ਸਿੰਘ ਭਾਂਖਰ, ਸੁਖਵਿੰਦਰ ਸਿੰਘ ਪਠਾਣਮਾਜਰਾ, ਬਲਦੇਵ ਸਿੰਘ ਖਹਿਰਾ, ਫੌਜਇੰਦਰ ਸਿੰਘ ਮੁਖਮੈਲਪੁਰ, ਸ਼ਰਨਜੀਤ ਸਿੰਘ ਜੋਗੀਪੁਰ, ਮਸਤਾਨ ਸਿੰਘ, ਕੁਲਦੀਪ ਸਿੰਘ ਹਰਪਾਲਪੁਰ, ਗੁਰਦੀਪ ਸਿੰਘ ਸ਼ੇਖਪੁਰਾ, ਜਸਵਿੰਦਰ ਸਿੰਘ ਬੰਬੀ, ਸਤਨਾਮ ਸਿੰਘ ਆਕੜ, ਯਾਦਵਿੰਦਰ ਸਿੰਘ ਬਲਬੇੜਾ, ਜਸਬੀਰ ਸਿੰਘ ਬਘੌਰਾ, ਅਮਰੀਕ ਸਿੰਘ ਸ਼ੰਕਰਪੁਰ, ਗੁਰਚਰਨ ਸਿੰਘ ਕੌਲੀ, ਅਵਤਾਰ ਸਿੰਘ, ਮਹਿੰਦਰ ਸਿੰਘ ਪੰਜੇਟਾ, ਸ਼ੇਰ ਸਿੰਘ ਪੰਜੇਟਾ, ਭੁਪਿੰਦਰ ਸਿੰਘ ਸ਼ੇਖੂਪੁਰ, ਹਰਦੇਵ ਸਿੰਘ ਸਿਆਲੂ, ਗੁਰਜੰਟ ਸਿੰਘ ਮਹਿਦੂਦਾਂ, ਸਵਰਨ ਸਿੰਘ ਚਪੜ, ਮਨਜੀਤ ਸਿੰਘ ਘੁਮਾਣਾ, ਪਿਆਰਾ ਸਿੰਘ ਭੇਡਵਾਲ, ਸਤਨਾਮ ਸਿੰਘ ਸੱਤਾ, ਬਾਜ ਸਿੰਘ ਟਿਵਾਣਾ, ਅਵਤਾਰ ਸਿੰਘ ਰੁੜਕੀ, ਸਰਦਾਰਾ ਸਿੰਘ ਘੁੰਗਰਾ, ਹਰਚੰਦ ਸਿੰਘ ਤਖਤੂਮਾਜਰਾ, ਸੁਖਚੈਨ ਸਿੰਘ ਵੀ ਹਾਜ਼ਰ ਸਨ। ਇਹ ਵੀ ਪੜ੍ਹੋ : ਰੈਸਟੋਰੈਂਟ 'ਤੇ ਫਾਇਰਿੰਗ, ਮਾਲਕ ਨੇ ਬਿਸ਼ਨੋਈ 'ਤੇ ਫਿਰੌਤੀ ਮੰਗਣ ਦੇ ਲਾਏ ਦੋਸ਼

Related Post