ਭਾਈ ਜਗਤਾਰ ਸਿੰਘ ਹਵਾਰਾ ਅਸਲਾ ਬਰਾਮਦਗੀ ਦੇ ਮਾਮਲੇ 'ਚ ਹੋਏ ਬਰੀ

By  Shanker Badra May 14th 2018 02:06 PM -- Updated: May 14th 2018 02:55 PM

ਭਾਈ ਜਗਤਾਰ ਸਿੰਘ ਹਵਾਰਾ ਅਸਲਾ ਬਰਾਮਦਗੀ ਦੇ ਮਾਮਲੇ 'ਚ ਹੋਏ ਬਰੀ:ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਅਤੇ ਅਸਲਾ ਬਰਾਮਦਗੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ।Bhai Jagtar Singh Hawara Weapon Recovery Acquitted in the caseਮਿਲੀ ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਵਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮਾਮਲਾ ਸੀ.ਜੇ.ਐਮ. ਦੀ ਅਦਾਲਤ 'ਚ ਭੇਜਿਆ ਗਿਆ ਸੀ।ਇੱਥੇ ਸੁਣਵਾਈ ਦੌਰਾਨ ਜੱਜ ਸੁਰੇਸ਼ ਕੁਮਾਰ ਗੋਇਲ ਨੇ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਦਲੀਲ 'ਤੇ ਸਹਿਮਤ ਹੁੰਦਿਆਂ ਹਵਾਰਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।Bhai Jagtar Singh Hawara Weapon Recovery Acquitted in the caseਜ਼ਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ 203, ਮਿਤੀ 28 ਜਨਵਰੀ 1995 ਨੂੰ ਬਾਰੂਦ ਐਕਟ ਦੀ ਧਾਰਾ 4, 5 ਅਧੀਨ, ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਚ ਦਰਜ ਕੀਤਾ ਗਿਆ ਸੀ।ਭਾਈ ਜਗਤਾਰ ਸਿੰਘ ਹਵਾਰਾ ਕੋਲ਼ੋਂ ਸਥਾਨਕ ਘੰਟਾ ਘਰ ਨੇੜੇ ਦਸੰਬਰ,1995 'ਚ ਮਿਲੀ ਏ.ਕੇ.56 ਦੀ ਬਰਾਮਦਗੀ ਕੀਤੀ ਗਈ ਸੀ।Bhai Jagtar Singh Hawara Weapon Recovery Acquitted in the caseਇਸ ਕੇਸ ਦਾ ਚਲਾਨ 1996 ਵਿਚ ਪੇਸ਼ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਬੇਅੰਤ ਕਤਲ ਕਾਂਡ ਕੇਸ ਬੁੜੈਲ ਜੇਲ੍ਹ ਵਿਚ ਚੱਲਣ ਦਾ ਨੋਟੀਫਿਕੇਸ਼ਨ ਹੋਣ ਕਾਰਨ ਇਸ ਕੇਸ ਦੀ ਕਾਰਵਾਈ ਰੁਕ ਗਈ ਸੀ ਤੇ 30 ਮਾਰਚ 2011 ਨੂੰ ਭਾਈ ਹਵਾਰਾ ਖਿਲਾਫ ਇਸ ਕੇਸ ਦਾ ਚਾਰਜ ਲਗਾਇਆ ਗਿਆ ਸੀ।ਜਿਸ ਤੋਂ ਬਾਅਦ ਅੱਜ ਲੁਧਿਆਣਾ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਸਲਾ ਬਰਾਮਦਗੀ ਦੇ ਮਾਮਲੇ 'ਚ ਬਰੀ ਕਰ ਦਿੱਤਾ ਹੈ। -PTCNews

Related Post