Bharat Bandh : ਅੱਜ ਭਾਰਤ ਬੰਦ , 8 ਕਰੋੜ ਵਪਾਰੀਆਂ ਦੀ ਹੜਤਾਲ, ਬਾਜ਼ਾਰ ਰਹਿਣਗੇ ਬੰਦ ,ਟਰਾਂਸਪੋਰਟਰਾਂ ਦਾ ਵੀ ਚੱਕਾ ਜਾਮ 

By  Shanker Badra February 26th 2021 09:45 AM

ਨਵੀਂ ਦਿੱਲੀ : ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ, ਵਸਤਾਂ ਅਤੇ ਸਰਵਿਸ ਟੈਕਸ, ਈ-ਬਿੱਲ ਨੂੰ ਲੈ ਕੇ ਵਪਾਰ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਵੱਲੋਂ ਅੱਜ 'ਭਾਰਤ ਬੰਦ' ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਦੇ 8 ਕਰੋੜ ਵਪਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਤਕਰੀਬਨ 40 ਹਜ਼ਾਰ ਟਰੇਡ ਐਸੋਸੀਏਸ਼ਨਾਂ ਨੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਵੱਲੋਂ ਕੀਤੇ ਜਾ ਰਹੇ 'ਭਾਰਤ ਬੰਦ' ਦੀ ਹਮਾਇਤ ਕੀਤੀ ਹੈ।

Bharat Bandh today : 8 crore Traders, transporters protest against GST, rising fuel price Bharat Bandh : ਅੱਜ ਭਾਰਤ ਬੰਦ , 8 ਕਰੋੜ ਵਪਾਰੀਆਂ ਦੀ ਹੜਤਾਲ, ਬਾਜ਼ਾਰ ਰਹਿਣਗੇ ਬੰਦ ,ਟਰਾਂਸਪੋਰਟਰਾਂ ਦਾ ਵੀ ਚੱਕਾ ਜਾਮ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ 'ਤੇ ਕਿਸਾਨਾਂ ਵੱਲੋਂ ਅੱਜ ਮਨਾਇਆ ਜਾਵੇਗਾ 'ਯੁਵਾ ਕਿਸਾਨ ਦਿਵਸ'

ਆਲ ਇੰਡੀਆ ਟ੍ਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ (AITWA) ਨੇ ਆਲ ਇੰਡੀਆ ਟਰੇਡਰਜ਼ ਕਨਫੈਡਰੇਸ਼ਨ ਦੇ ਵੱਲੋ ਭਾਰਤ ਬੰਦ ਦਾ ਸਮਰਥਨ ਵੀ ਕੀਤਾ ਹੈ। ਟਰਾਂਸਪੋਰਟਰਾਂ ਦੇ ਸੰਗਠਨ ਨੇ 'ਚੱਕਾ ਜਾਮ' ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਦੇਸ਼ ਭਰ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਟ੍ਰੈਫਿਕ ਜਾਮ ਰਹੇਗਾ। ਇਸ ਨਾਲ ਲੋਕਾਂ ਨੂੰ ਮੁਸ਼ਕਲਾਂ ਹੋ ਸਕਦੀਆਂ ਹਨ। ਇਹ ਬੰਦ ਜੀਐਸਟੀ ਦੇ ਪ੍ਰਬੰਧਾਂ ਦੀ ਸਮੀਖਿਆ ਦੀ ਮੰਗ ਕਰਨ ਲਈ ਕੀਤਾ ਜਾ ਰਿਹਾ ਹੈ।

Bharat Bandh today : 8 crore Traders, transporters protest against GST, rising fuel price Bharat Bandh : ਅੱਜ ਭਾਰਤ ਬੰਦ , 8 ਕਰੋੜ ਵਪਾਰੀਆਂ ਦੀ ਹੜਤਾਲ, ਬਾਜ਼ਾਰ ਰਹਿਣਗੇ ਬੰਦ ,ਟਰਾਂਸਪੋਰਟਰਾਂ ਦਾ ਵੀ ਚੱਕਾ ਜਾਮ

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ.ਸੀ. ਭਾਰਟੀਆ ਅਤੇ ਜਨਰਲ ਸੈਕਟਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਿੱਲੀ ਸਮੇਤ ਦੇਸ਼ ਭਰ ਦੇ ਸਾਰੇ ਰਾਜਾਂ ਦੀਆਂ ਲਗਭਗ 1500 ਛੋਟੀਆਂ ਅਤੇ ਵੱਡੀਆਂ ਸੰਸਥਾਵਾਂ ਇਕੱਠੇ ਹੋਣਗੀਆਂ। ਭਾਰਟੀਆ ਅਤੇ ਖੰਡੇਲਵਾਲ ਨੇ ਕਿਹਾ ਕਿ 22 ਦਸੰਬਰ ਅਤੇ ਉਸ ਤੋਂ ਬਾਅਦ ਜੀਐਸਟੀ ਦੇ ਨਿਯਮਾਂ ਵਿਚ ਕਈ ਤਰਫਦ ਸੋਧਾਂ ਕੀਤੀਆਂ ਗਈਆਂ ਸਨ, ਜਿਸ ਕਾਰਨ ਦੇਸ਼ ਭਰ ਦੇ ਵਪਾਰੀਆਂ ਵਿਚ ਭਾਰੀ ਰੋਸ ਹੈ।

Bharat Bandh today : 8 crore Traders, transporters protest against GST, rising fuel price Bharat Bandh : ਅੱਜ ਭਾਰਤ ਬੰਦ , 8 ਕਰੋੜ ਵਪਾਰੀਆਂ ਦੀ ਹੜਤਾਲ, ਬਾਜ਼ਾਰ ਰਹਿਣਗੇ ਬੰਦ ,ਟਰਾਂਸਪੋਰਟਰਾਂ ਦਾ ਵੀ ਚੱਕਾ ਜਾਮ

ਕੈਟ ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ 26 ਫਰਵਰੀ ਨੂੰ ਦੇਸ਼ ਭਰ ਵਿਚ 1500 ਥਾਵਾਂ 'ਤੇ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਜੀਐਸਟੀ ਕੌਂਸਲ ਨੂੰ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਦੇ ਸਖਤ ਪ੍ਰਬੰਧਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ। ਦੇਸ਼ ਭਰ ਦੇ ਸਾਰੇ ਬਾਜ਼ਾਰ ਬੰਦ ਰਹਿਣਗੇ ਅਤੇ ਸਾਰੇ ਰਾਜਾਂ ਦੇ ਵੱਖ -ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ 'ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

Bharat Bandh today : 8 crore Traders, transporters protest against GST, rising fuel price Bharat Bandh : ਅੱਜ ਭਾਰਤ ਬੰਦ , 8 ਕਰੋੜ ਵਪਾਰੀਆਂ ਦੀ ਹੜਤਾਲ, ਬਾਜ਼ਾਰ ਰਹਿਣਗੇ ਬੰਦ ,ਟਰਾਂਸਪੋਰਟਰਾਂ ਦਾ ਵੀ ਚੱਕਾ ਜਾਮ

ਉਨ੍ਹਾਂ ਕਿਹਾ ਇਨਾਂ ਸੋਧਾਂ 'ਚ ਅਧਿਕਾਰੀਆਂ ਨੂੰ ਅਸੀਮਤ ਅਧਿਕਾਰ ਦਿੱਤੇ ਗਏ ਹਨ। ਜਿੰਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਹੁਣ ਕੋਈ ਵੀ ਅਧਿਕਾਰੀ ਆਪਣੇ ਵਿਵੇਕ ਦੇ ਮੁਤਾਬਕ ਕੋਈ ਵੀ ਕਾਰਨ ਤੋਂ ਕਿਸੇ ਵੀ ਵਪਾਰੀ ਦਾ ਜੀਐਸਟੀ ਰਜਿਸਟ੍ਰੇਸ਼ਨ ਨੰਬਰ ਸਸਸਪੈਂਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਿਯਮਾਂ ਨਾਲ ਨਾ ਸਿਰਫ਼ ਭ੍ਰਿਸ਼ਟਾਚਾਰ ਵਧੇਗਾ ਬਲਕਿ ਅਧਿਕਾਰੀ ਕਿਸੇ ਵੀ ਵਪਾਰੀ ਨੂੰ ਤੰਗ ਕਰ ਸਕਦੇ ਹਨ।

-PTCNews

Related Post