2 ਤੋਂ 18 ਸਾਲ ਦੇ ਬੱਚਿਆਂ ਲਈ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਟਰਾਇਲ ਲਈ ਮਿਲੀ ਮਨਜ਼ੂਰੀ : ਸੂਤਰ

By  Shanker Badra May 12th 2021 01:18 PM

ਨਵੀਂ ਦਿੱਲੀ : ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਟੀਕਾਕਰਨ ਦਾ ਕੰਮ ਵੀ ਚੱਲ ਰਿਹਾ ਹੈ। ਮਾਹਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇ ਕੋਰੋਨਾ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਇਸ ਦਾ ਬੱਚਿਆਂ ਉੱਤੇ ਵੀ ਬਹੁਤ ਪ੍ਰਭਾਵ ਪੈ ਸਕਦਾ ਹੈ। ਹੁਣ ਇਸ ਕੜੀ ਵਿਚ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ [caption id="attachment_496732" align="aligncenter" width="275"]Bharat Biotech's Covaxin Set For Trials on Children Aged Between 2 to 18 Years 2 ਤੋਂ 18 ਸਾਲ ਦੇ ਬੱਚਿਆਂ ਲਈ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਟਰਾਇਲ ਲਈ ਮਿਲੀ ਮਨਜ਼ੂਰੀ : ਸੂਤਰ[/caption] ਕੋਰੋਨਾ ਵੈਕਸੀਨ ਨਾਲ ਜੁੜੀਸਬਜੈੱਕਟ ਐਕਸਪਰਟ ਕਮੇਟੀ  (SEC) ਨੇ ਮੰਗਲਵਾਰ ਨੂੰ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦਾ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ/ ਨਾਬਾਲਗਾਂ 'ਤੇ ਦੂਸਰੇ ਤੇ ਤੀਸਰੇ ਪੜਾਅਲਈ ਟਰਾਇਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। [caption id="attachment_496730" align="aligncenter" width="301"]Bharat Biotech's Covaxin Set For Trials on Children Aged Between 2 to 18 Years 2 ਤੋਂ 18 ਸਾਲ ਦੇ ਬੱਚਿਆਂ ਲਈ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਟਰਾਇਲ ਲਈ ਮਿਲੀ ਮਨਜ਼ੂਰੀ : ਸੂਤਰ[/caption] ਇਹ ਕਲੀਨਿਕਲ ਟਰਾਇਲ 525 ਲੋਕਾਂ 'ਤੇ ਕੀਤਾ ਜਾਵੇਗਾ। ਇਹ ਦਿੱਲੀ ਏਮਜ਼, ਪਟਨਾ ਏਮਜ਼, ਨਾਗਪੁਰ ਦੇ ਐਮਮਜ਼ ਹਸਪਤਾਲਾਂ ਵਿੱਚ ਹੋਵੇਗਾ। ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਭਾਰਤ ਬਾਇਓਟੈਕ ਨੂੰ ਫੇਜ਼ 3 ਦਾ ਟਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਫੇਜ਼ 2 ਦਾ ਪੂਰਾ ਡਾਟਾ ਮੁਹੱਈਆ ਕਰਵਾਉਣਾ ਹੋਵੇਗਾ। [caption id="attachment_496728" align="aligncenter" width="300"]Bharat Biotech's Covaxin Set For Trials on Children Aged Between 2 to 18 Years 2 ਤੋਂ 18 ਸਾਲ ਦੇ ਬੱਚਿਆਂ ਲਈ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਟਰਾਇਲ ਲਈ ਮਿਲੀ ਮਨਜ਼ੂਰੀ : ਸੂਤਰ[/caption] ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਮਾਹਰਾਂ ਨੇ ਤੀਜੀ ਲਹਿਰ ਦੇ ਆਉਣ ਦੀ ਚੇਤਾਵਨੀ ਦਿੱਤੀ ਸੀ। ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਨੇ ਕਿਹਾ ਸੀ ਕਿ ਤੀਜੀ ਲਹਿਰ ਦਾ ਆਉਣਾ ਨਿਸ਼ਚਤ ਹੈ ਅਤੇ ਇਸ ਦਾ ਬੱਚਿਆਂ ਤੇ ਵਧੇਰੇ ਪ੍ਰਭਾਵ ਪੈ ਸਕਦਾ ਹੈ। [caption id="attachment_496729" align="aligncenter" width="275"]Bharat Biotech's Covaxin Set For Trials on Children Aged Between 2 to 18 Years 2 ਤੋਂ 18 ਸਾਲ ਦੇ ਬੱਚਿਆਂ ਲਈ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਟਰਾਇਲ ਲਈ ਮਿਲੀ ਮਨਜ਼ੂਰੀ : ਸੂਤਰ[/caption] ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ ਮਾਹਰਾਂ ਦੀ ਸਲਾਹ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨਾਲ ਤੀਜੀ ਲਹਿਰ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਸੀ। ਸੁਪਰੀਮ ਕੋਰਟ ਨੇ ਸਵਾਲ ਕੀਤਾ ਸੀ ਕਿ ਜੇ ਤੀਜੀ ਲਹਿਰ ਆਉਂਦੀ ਹੈ ਤਾਂ ਬੱਚਿਆਂ ਦਾ ਕੀ ਬਣੇਗਾ, ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਕੀ ਹੋਵੇਗਾ, ਕਿਸ ਤਰ੍ਹਾਂ ਇਲਾਜ ਹੋਵੇਗਾ। ਇਨ੍ਹਾਂ ਚੀਜ਼ਾਂ ਨੂੰ ਹੁਣ ਤੋਂ ਵਿਚਾਰਨ ਦੀ ਲੋੜ ਹੈ। -PTCNews

Related Post