ਬੰਗਾਲ 'ਚ ਵਾਪਰਿਆ ਵੱਡਾ ਹਾਦਸਾ, 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ

By  Riya Bawa September 23rd 2021 02:34 PM -- Updated: September 23rd 2021 02:41 PM

ਰਾਏਗੰਜ: ਪੱਛਮੀ ਬੰਗਾਲ ਵਿਚ ਇਕ ਬੱਸ ਦੇ ਨਹਿਰ ਵਿਚ ਡਿੱਗਣ ਨਾਲ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਿਕ ਇਹ ਬੱਸ ਪੱਛਮੀ ਬੰਗਾਲ ਅਤੇ ਝਾਰਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 20 ਮਜ਼ਦੂਰਾਂ ਨੂੰ ਲੈ ਕੇ ਬੱਸ ਉੱਤਰ ਪ੍ਰਦੇਸ਼ ਵਿਚ ਲਖਨਊ ਵੱਲ ਜਾ ਰਹੀ ਸੀ।

ਰਾਏਗੰਜ ਪੁਲਸ ਥਾਣਾ ਇਲਾਕੇ ਵਿਚ ਰੂਪਾਹਾਰ 'ਚ ਰਾਸ਼ਟਰੀ ਹਾਈਵੇਅ-34 'ਤੇ ਬੱਸ ਨਹਿਰ 'ਚ ਡਿੱਗ ਗਈ। ਘਟਨਾ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਰਾਏਗੰਜ ਮੈਡੀਕਲ ਕਾਲਜ ਐਂਡ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਪੁਲਸ ਨੇ ਦੱਸਿਆ ਕਿ ਉਹ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚ ਭਾਲ ਕਰ ਰਹੀ ਹੈ ਕਿ ਅਜੇ ਕਈ ਲਾਪਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰ ਪਰਤ ਆਏ ਸਨ।

ਹੁਣ ਉਹ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਮਗਰੋਂ ਵਾਪਸ ਆਪਣੇ ਕੰਮਾਂ ਵਾਲੀਆਂ ਥਾਵਾਂ 'ਤੇ ਜਾ ਰਹੇ ਸਨ। ਝਾਰਖੰਡ ਤੋਂ ਕੁਝ ਮਜ਼ਦੂਰਾਂ ਨੂੰ ਲੈਣ ਮਗਰੋਂ ਬੱਸ ਪੱਛਮੀ ਬੰਗਾਲ ਵਿਚ ਰਹਿ ਰਹੇ ਮਜ਼ਦੂਰਾਂ ਨੂੰ ਲੈਣ ਆਈ, ਜਦੋਂ ਘਟਨਾ ਵਾਪਰੀ ਤਾਂ ਬੱਸ ਲਖਨਊ ਵੱਲ ਜਾ ਰਹੀ ਸੀ। ਪੁਲਿਸ ਮੁਤਾਬਿਕ ਇਸ ਹਾਦਸੇ ਤੋਂ ਬਾਅਦ ਅਜੇ ਵੀ ਭਾਲ ਜਾਰੀ ਹੈ।

-PTC News

Related Post