ਲੁਧਿਆਣਾ 'ਚ ਕੋਰੋਨਾ ਦਾ ਵੱਡਾ ਧਮਾਕਾ, 65 ਨਵੇਂ ਕੇਸ, ਇਕ ਦੀ ਮੌਤ

By  Pardeep Singh July 15th 2022 05:47 PM

ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਮੁੜ ਤੋਂ ਜਾਰੀ ਹੋ ਗਿਆ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਕੋਵਿਡ-19 ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਅੱਜ ਤੱਕ 108401 (97.73%) ਕੋਰੋਨਾ ਪੋਜਟਿਵ ਵਿਅਕਤੀ ਕੋਰੋਨਾ ਬਿਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁਕੇ ਹਨ। Covid-19: India logs 15, 940 new cases in 24 hours ਜਿਲ੍ਹਾ ਲੁਧਿਆਣਾ ਅੰਦਰ ਅੱਜ ਤੱਕ 3754386 ਸ਼ੱਕੀ ਵਿਅਕਤੀਆ ਦੇ ਸੈਂਪਲ ਲਏ ਗਏ ਹਨ ਜੋ ਕਿ ਆਰ.ਟੀ.ਪੀ.ਸੀ.ਆਰ. 2131433, ਐਂਟੀਜਨ 1577251 ਅਤੇ ਟਰੂਨੈਟ 45702 ਹਨ। ਅੱਜ ਪੈਂਡਿੰਗ ਰਿਪੋਰਟਾਂ ਵਿੱਚੋਂ 65 ਸੈਂਪਲਾਂ ਦੀ ਰਿਪੋਰਟ ਕਰੋਨਾ ਪੋਜਟਿਵ ਪ੍ਰਾਪਤ ਹੋਈ ਹੈ ਜੋ ਕਿ 62 ਜਿਲ੍ਹਾ ਲੁਧਿਆਣਾ ਅਤੇ 3 ਬਾਹਰਲੇ ਰਾਜ/ਜਿਲ੍ਹੇ ਨਾਲ ਸਬੰਧਤ ਹਨ। ਜਿਸ ਨਾਲ ਜਿਲ੍ਹਾ ਦੇ ਕੁੱਲ ਕੋਰੋਨਾ ਪੋਜਟਿਵ ਕੇਸਾਂ ਦੀ ਗਿਣਤੀ 110920 ਅਤੇ ਬਾਹਰਲੇ ਜਿਲ੍ਹੇ/ਰਾਜਾਂ ਦੇ ਕੁੱਲ ਕਰੋਨਾ ਪੋਜਟਿਵ ਕੇਸਾਂ ਦੀ ਗਿਣਤੀ 14909 ਹੈ। ਅੱਜ ਕੋਰੋਨਾ ਨਾਲ 1 ਮੌਤ ਦੀ ਪੁਸ਼ਟੀ ਹੋਈ ਹੈ ਜੋ ਕਿ ਜਿਲ੍ਹਾ ਲੁਧਿਆਣਾ ਨਾਲ ਸਬੰਧਤ ਹੈ। ਜਿਲ੍ਹਾ ਵਿੱਚ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 2296 ਹੈ ਅਤੇ ਬਾਹਰਲੇ ਜਿਲ੍ਹੇ/ਰਾਜਾਂ ਦੀ ਮੌਤਾਂ ਦੀ ਗਿਣਤੀ 1128 ਹੈ। ਅੱਜ 4002 ਸੈਂਪਲ ਟੈਸਟ ਲਈ ਭੇਜੇ ਗਏ ਹਨ। ਇਸ ਦੇ ਨਾਲ ਉਹਨਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ  ਮਾਸਕ ਜਰੂਰ ਪਹਿਨੋ, ਦੂਜਿਆ ਤੋਂ ਦੂਰੀ ਬਣਾ ਕੇ ਰੱਖੋ, ਭੀੜ ਵਾਲੀਆ ਜਗ੍ਹਾ ਤੇ ਜਾਣ ਤੋਂ ਗੁਰੇਜ ਕਰੋ, ਬਾਰ-ਬਾਰ ਆਪਣੇ ਹੱਥ ਧੋਵੋ, ਸਿਹਤ ਠੀਕ ਨਾ ਮਹਿਸੂਸ ਹੋਵੇ ਤਾਂ ਆਪਣੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਇਹ ਵੀ ਪੜ੍ਹੋ:ਦਿੱਲੀ ਦੇ ਅਲੀਪੁਰ 'ਚ ਨਿਰਮਾਣ ਅਧੀਨ ਗੋਦਾਮ ਦੀ ਕੰਧ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ -PTC News

Related Post