ਕਿਸਾਨਾਂ ਨਾਲ ਜੁੜੀ ਵੱਡੀ ਖ਼ਬਰ: ਅੱਜ ਮਿਲ ਸਕਦਾ ਹੈ ਕੇਂਦਰ ਨਾਲ ਗੱਲਬਾਤ ਦਾ ਸੱਦਾ

By  Jagroop Kaur December 20th 2020 05:00 PM -- Updated: December 20th 2020 05:06 PM

ਦਿੱਲੀ 'ਚ ਇਸ ਵੇਲੇ ਪਾਰਾ ਹੇਠ ਡਿੱਗਦਾ ਜਾ ਰਿਹਾ ਹੈ ਉਸੇ ਤਰ੍ਹਾਂ ਕਿਸਾਨਾਂ ਦਾ ਸੰਘਰਸ਼ ਖੇਤੀ ਬਿੱਲਾਂ ਖਿਲ਼ਾਫ ਵੱਧਦਾ ਜਾ ਰਿਹਾ ਹੈ। ਦਿੱਲਈ ਇਸ ਵੇਲੇ ਸ਼ੀਤ ਲਹਿਰ ਦੀ ਲਪੇਟ ’ਚ ਹੈ, ਇਸ ਦੇ ਬਾਵਜੂਦ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਵਿਰੋਧ ਕਰ ਰਹੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਸ਼ਹਿਰ ਵਿਚ ਐਤਵਾਰ ਯਾਨੀ ਕਿ ਅੱਜ ਪਾਰ 3.4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਇਸ ਮੌਸਮ ਵਿਚ ਹੁਣ ਤੱਕ ਦਾ ਘੱਟੋ-ਘੱਟ ਤਾਪਮਾਨ ਹੈ। ਕਿਸਾਨਾਂ ਦਾ ਹੌਂਸਲਾ ਬੁਲੰਦ ਹੈ ਕਿ ਆਖ਼ਰਕਾਰ ਸੰਘਰਸ਼ ਇਕ ਦਿਨ ਜ਼ਰੂਰ ਰੰਗ ਲਿਆਵੇਗਾ।

ਬੀਕੇਯੂ ਦਾ ਕਹਿਣਾ ਹੈ ਕਿ ਸਾਲ ਦੇ ਅੰਤ ਤੋਂ ਪਹਿਲਾਂ ਡੈੱਡਲਾਕ ਦਾ ਹੱਲ ਸੰਭਵ ਨਹੀਂ, ਸਰਕਾਰ 'ਬੇਲੋੜੀ' ਦੇਰੀ ਦਾ ਕਾਰਨ ਬਣਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੇ ਹਵਾਲੇ ਨਾਲ ਐਤਵਾਰ ਨੂੰ ਕਿਹਾ ਗਿਆ ਕਿ ਕਿਸਾਨ ਯੂਨੀਅਨਾਂ, ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਫਾਰਮ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ, ਜੋ ਕਿ “ਸਰਕਾਰ ਦੇ ਪੱਖ ਵਿਚ ਕੋਈ ਵਿਵਹਾਰਕ ਤਬਦੀਲੀ ਨਹੀਂ ਦੇਖ ਰਹੀਆਂ”।“ਸਰਕਾਰ ਸਾਡੇ ਮਾਮਲੇ ਵਿਚ ਬੇਲੋੜੀ ਦੇਰੀ ਕਰ ਰਹੀ ਹੈ। ਉਨ੍ਹਾਂ ਨੂੰ ਹੁਣ ਤੱਕ ਕਾਨੂੰਨ ਰੱਦ ਕਰ ਦੇਣਾ ਚਾਹੀਦਾ ਸੀ

1000 roti making machine in one hour in the Kisan Andolanਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਸੀ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਈ ਹੱਲ ਹੋ ਸਕਦਾ ਹੈ, ਪਰ ਵਿਵਹਾਰਕ ਤੌਰ 'ਤੇ ਕਿਹਾ ਜਾਵੇ ਤਾਂ ਅਸੀਂ ਕੋਈ ਉਮੀਦ ਵਾਲੀ ਜਾਂ ਇਸ ਦੇ ਨੇੜੇ ਨਹੀਂ ਦੇਖ ਰਹੇ ਹਾਂ |

Farmers Protest in Delhi against the Central Government's Farmers laws 2020

ਉਥੇ ਹੀ ਇਸ ਵਿਚਾਲੇ ਅਹਿਮ ਖਬਰ ਵੀ ਸਾਹਮਣੇ ਆਈ ਹੈ , ਜਿਥੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਕਿਸਾਨਾਂ ਦੀ ਕੇਂਦਰ ਨਾਲ ਛੇਵੇਂ ਦੌਰ ਦੀ ਮੀਟਿੰਗ ਦੀ ਗੱਲ ਬਾਤ ਚੱਲ ਰਹੀ ਹੈ। ਜਿਸ ਤਹਿਤ ਕਿਸਾਨ ਆਗੂ ਸ਼ਾਮ ਨੂੰ ਮੰਥਨ ਕਰਕੇ ਤੈਅ ਕਰਨਗੇ ਕਿ ਮੀਟਿੰਗ ਵਿਚ ਕੌਣ ਜਾਵੇਗਾ, ਅਤੇ ਮੰਗਲਵਾਰ ਤੱਕ ਮੀਟਿੰਗ ਦਾ ਸਮਾਂ ਤੈਅ ਹੋ ਸਕਦਾ ਹੈ , ਜਿਸ ਵਿਚ ਕਿਸਾਨੀ ਬਿੱਲਾਂ 'ਤੇ ਮੁੜ ਵਿਚਾਰ ਹੋ ਸਕਦਾ ਹੈ। ਕਿਸਾਨਾਂ ਨੇ ਇਸ ਮੌਕੇ ਕਿਸਾਨੀ ਬਿੱਲਾਂ ਦੇ ਰੱਦ ਹੋਣ ਦੀ ਉਮੀਦ ਜਤਾਈ ਹੈ।

Related Post