ਪੰਜਾਬ 'ਚ ਕੋਰੋਨਾ ਤੋਂ ਮਿਲੀ ਵੱਡੀ ਰਾਹਤ, 4,426 ਲੋਕ ਹੋਏ ਕੋਰੋਨਾ ਤੋਂ ਠੀਕ
Jagroop Kaur
June 2nd 2021 10:35 PM
ਪੰਜਾਬ 'ਚ ਕੋਰੋਨਾਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਅੱਜ ਸੂਬੇ 'ਚ 2,281 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ 4,426 ਲੋਕ ਕੋਰੋਨਾ ਤੋਂ ਠੀਕ ਹੋਏ ਤੇ 99 ਮੌਤਾਂ ਕੋਰੋਨਾਵਾਇਰਸ ਕਾਰਨ ਹੋਈਆਂ। ਪੰਜਾਬ 'ਚ ਮੌਜੂਦਾ ਸਮੇਂ ਐਕਟਿਵ ਕੇਸ 31,133 ਹਨ। ਰੋਜ਼ਾਨਾ ਤਾਜ਼ਾ ਕੇਸਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਇੰਝ ਲੱਗਦਾ ਹੈ ਕਿ ਦੂਜੀ ਲਹਿਰ ਦੀ ਪੀਕ ਹੁਣ ਮੁੱਕ ਰਹੀ ਹੈ। ਮੰਗਲਵਾਰ ਨੂੰ ਪੰਜਾਬ ਵਿੱਚ 2,184 ਤਾਜ਼ਾ ਕੋਰੋਨਾ ਕੇਸ ਦਰਜ ਹੋਏ, ਜਿਸ ਨਾਲ ਕੁੱਲ੍ਹ ਕੇਸਾਂ ਦੀ ਗਿਣਤੀ 5,69,756 ਹੋ ਗਈ। ਇਸ ਦੌਰਾਨ ਇੱਕ ਦਿਨ ਵਿੱਚ ਮੌਤਾਂ ਦੀ ਗਿਣਤੀ ਵੀ ਘਟੀ ਹੈ।Read more : ਕੰਵਰਦੀਪ ਕੌਰ ਹੋਣਗੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਹਿਲੇ ਐੱਸਐੱਸਪੀ