ਪੰਜਾਬ 'ਚ ਕੋਰੋਨਾ ਤੋਂ ਮਿਲੀ ਵੱਡੀ ਰਾਹਤ, 4,426 ਲੋਕ ਹੋਏ ਕੋਰੋਨਾ ਤੋਂ ਠੀਕ

By Jagroop Kaur - June 02, 2021 10:06 pm

ਪੰਜਾਬ 'ਚ ਕੋਰੋਨਾਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਅੱਜ ਸੂਬੇ 'ਚ 2,281 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ 4,426 ਲੋਕ ਕੋਰੋਨਾ ਤੋਂ ਠੀਕ ਹੋਏ ਤੇ 99 ਮੌਤਾਂ ਕੋਰੋਨਾਵਾਇਰਸ ਕਾਰਨ ਹੋਈਆਂ। ਪੰਜਾਬ 'ਚ ਮੌਜੂਦਾ ਸਮੇਂ ਐਕਟਿਵ ਕੇਸ 31,133 ਹਨ। ਰੋਜ਼ਾਨਾ ਤਾਜ਼ਾ ਕੇਸਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਇੰਝ ਲੱਗਦਾ ਹੈ ਕਿ ਦੂਜੀ ਲਹਿਰ ਦੀ ਪੀਕ ਹੁਣ ਮੁੱਕ ਰਹੀ ਹੈ। ਮੰਗਲਵਾਰ ਨੂੰ ਪੰਜਾਬ ਵਿੱਚ 2,184 ਤਾਜ਼ਾ ਕੋਰੋਨਾ ਕੇਸ ਦਰਜ ਹੋਏ, ਜਿਸ ਨਾਲ ਕੁੱਲ੍ਹ ਕੇਸਾਂ ਦੀ ਗਿਣਤੀ 5,69,756 ਹੋ ਗਈ। ਇਸ ਦੌਰਾਨ ਇੱਕ ਦਿਨ ਵਿੱਚ ਮੌਤਾਂ ਦੀ ਗਿਣਤੀ ਵੀ ਘਟੀ ਹੈ।ImageRead more : ਕੰਵਰਦੀਪ ਕੌਰ ਹੋਣਗੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਹਿਲੇ ਐੱਸਐੱਸਪੀ

ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਮੌਤਾਂ ਦਾ ਅੰਕੜਾ 100 ਤੋਂ ਘਟਿਆ ਹੈ। ਆਖਰੀ ਵਾਰ ਰਾਜ ਵਿੱਚ 100 ਤੋਂ ਵੱਧ ਮੌਤਾਂ 29 ਅਪ੍ਰੈਲ ਨੂੰ ਦਰਜ ਕੀਤੀਆਂ ਗਈਆਂ ਸਨ, ਜਦੋਂ ਇੱਥੇ 102 ਮੌਤਾਂ ਹੋਈਆਂ ਸੀ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਅਨੁਸਾਰ ਸੋਮਵਾਰ ਨੂੰ ਐਕਟਿਵ ਮਾਮਲਿਆਂ ਦੀ ਗਿਣਤੀ 36,433 ਤੋਂ ਘਟ ਕੇ 33,444 ਰਹਿ ਗਈ ਹੈ।Image94 ਤਾਜ਼ਾ ਮੌਤਾਂ ਦੇ ਨਾਲ ਸੂਬੇ ਵਿੱਚ ਕੋਰੋਨਾ ਨਾਲ ਮੌਤਾਂ ਅੰਕੜਾ 14,649 ਤੱਕ ਪਹੁੰਚ ਗਿਆ। ਸਭ ਤੋਂ ਵੱਧ 13 ਮੌਤਾਂ ਬਠਿੰਡਾ ਵਿੱਚੋਂ ਦਰਜ ਹੋਈਆਂ। ਇਸ ਦੇ ਨਾਲ ਹੀ ਸੰਗਰੂਰ ਤੋਂ 10 ਮੌਤਾਂ, ਜਲੰਧਰ ਤੇ ਗੁਰਦਾਸਪੁਰ ਤੋਂ 7-7 ਮੌਤਾਂ ਦਰਜ ਹੋਈਆਂ ਹਨ। ਤਾਜ਼ਾ ਕੋਰੋਨਾ ਕੇਸਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ 222 ਨਵੇਂ ਕੋਰੋਨਾ ਕੇਸ ਸਾਹਮਣੇ ਆਏ, ਮੁਹਾਲੀ ਵਿੱਚ 197, ਫਾਜ਼ਿਲਕਾ ਵਿੱਚ 194 ਅਤੇ ਜਲੰਧਰ ਵਿੱਚ 179 ਤਾਜ਼ਾ ਮਾਮਲੇ ਦਰਜ ਹੋਏ ਹਨ। ਇਸ ਦੇ ਨਾਲ ਹੀ ਸੂਬੇ ਦਾ ਪੌਜ਼ੇਟਿਵਿਟੀ ਰੇਟ ਸੋਮਵਾਰ ਨੂੰ 3.93 ਫੀਸਦ ਤੋਂ 3.69 ਤੇ ਪਹੁੰਚ ਗਿਆ ਹੈ।

ਚੰਗੀ ਗੱਲ ਇਹ ਹੈ ਕਿ 5,039 ਮਰੀਜ਼ ਬੀਤੀ ਦਿਨ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ ਜਿਸ ਨਾਲ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5,21,663 ਹੋ ਗਈ। 296 ਗੰਭੀਰ ਮਰੀਜ਼ ਹਨ ਜੋ ਵੈਂਟੀਲੇਟਰ ਸਪੋਰਟ ਤੇ ਹਨ ਤੇ 785 ਹੋਰ ਗੰਭੀਰ ਮਰੀਜ਼ ਹਨ। ਇਸ ਤੋਂ ਇਲਾਵਾ 4,163 ਮਰੀਜ਼ ਆਕਸੀਜਨ ਸਪੋਰਟ ਤੇ ਹਨ।
adv-img
adv-img