ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਵੱਡਾ ਝਟਕਾ, ਇਹਨਾਂ ਜਥੇਬੰਦੀਆਂ ਨੇ ਬਣਾਈ ਦੂਰੀ

By  Riya Bawa December 25th 2021 01:14 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਪੂਰੀ ਤਰਾਂ ਗਰਮਾਈ ਹੋਈ ਹੈ। ਅਜਿਹੇ 'ਚ ਕਿਆਸਰਾਈਆਂ ਲਗਾਈਆਂ ਸਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਿਸਾਨ ਜਥੇਬੰਦੀਆਂ ਵੀ ਆਪਣੀ ਨਵੀ ਪਾਰਟੀ ਜਾਂ ਨਵਾਂ ਫਰੰਟ ਐਲਾਨ ਸਕਦੇ ਹਨ, ਪਰ ਉਸ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਵੱਡਾ ਝਟਕਾ ਲੱਗ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਦੂਰੀ ਬਣਾ ਲਈ ਹੈ, ਜਿਨ੍ਹਾਂ 'ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਅਤੇ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਨਾਮ ਸਾਹਮਣੇ ਆ ਰਹੇ ਹਨ।

ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਡਕੌਦਾ ਨੇ ਵੀ ਦੇਰ ਰਾਤ ਦੂਰੀ ਬਣਾ ਲਈ ਹੈ।ਤੁਹਾਨੂੰ ਦੱਸ ਦੇਈਏ ਕਿ ਸਿਆਸੀ ਪਾਰਟੀ ਬਣਾਉਣ ਵਾਲਿਆਂ ਨੂੰ ਐੱਸ.ਕੇ.ਐੱਮ. ਤੋਂ ਬਾਹਰ ਕਰਨ ਦੀ ਵੀ ਮੰਗ ਚੁੱਕੀ ਜਾ ਰਹੀ ਹੈ।

ਹੋਰ ਪੜ੍ਹੋ: ਲੁਧਿਆਣਾ ਬੰਬ ਧਮਾਕੇ ਨੂੰ ਲੈ ਕੇ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ, ਮੁਲਜ਼ਮ ਗਗਨਦੀਪ ਬਾਰੇ ਖੋਲ੍ਹੇ ਕਈ ਭੇਦ

ਦਰਅਸਲ, ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੱਜ ਸ਼ਨੀਵਾਰ ਨੂੰ ਆਪਣੇ ਸਿਆਸੀ ਫਰੰਟ ਜਾਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਜਿਨ੍ਹਾਂ 'ਚ 20 ਤੋਂ 25 ਕਿਸਾਨ ਜਥੇਬੰਦੀਆਂ ਇਸ ਸਿਆਸੀ ਫਰੰਟ ਜਾਂ ਪਾਰਟੀ ਦਾ ਹਿੱਸਾ ਬਣਨਗੀਆਂ। ਪਰ ਉਸ ਤੋਂ ਪਹਿਲਾਂ ਇਹਨਾਂ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ।

-PTC News

Related Post