ਮੁੱਖ ਖਬਰਾਂ

ਲੁਧਿਆਣਾ ਬੰਬ ਧਮਾਕੇ ਨੂੰ ਲੈ ਕੇ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ, ਮੁਲਜ਼ਮ ਗਗਨਦੀਪ ਬਾਰੇ ਖੋਲ੍ਹੇ ਕਈ ਭੇਦ

By Riya Bawa -- December 25, 2021 12:56 pm -- Updated:December 25, 2021 12:56 pm

ਚੰਡੀਗੜ੍ਹ: ਬੀਤੇ ਵੀਰਵਾਰ ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਨੂੰ ਲੈ ਕੇ ਪੰਜਾਬ ਪੁਲਿਸ ਅਤੇ NIA ਦੀਆਂ ਟੀਮਾਂ ਵੱਲੋਂ ਲਗਾਤਾਰ ਜਾਂਚ ਚੱਲ ਰਹੀ ਸੀ, ਜਿਸ ਦੌਰਾਨ ਬੀਤੀ ਰਾਤ ਇਸ ਧਮਾਕੇ ਦੇ ਸੂਤਰਧਾਰ ਦੀ ਪਛਾਣ ਹੋਈ ਸੀ, ਜੋ ਇਸ ਧਮਾਕੇ 'ਚ ਮਾਰਿਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਚਟੋਪਾਧਿਆਂ ਨੇ ਪ੍ਰੈਸ ਕਾਨਫਰੰਸ ਕਰ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ। ਉਹਨਾਂ ਕਿਹਾ ਕਿ ਇਸ ਧਮਾਕੇ ਦੇ ਮੁਖ ਮੁਲਜ਼ਮ ਗਗਨਦੀਪ ਸਿੰਘ ਹੀ ਹੈ, ਜੋ ਖੰਨਾ ਦਾ ਰਹਿਣ ਵਾਲਾ ਹੈ।

ਉਹਨਾਂ ਕਿਹਾ ਕਿ ਸਾਡੀ ਟੀਮ ਨੇ ਇਸ ਕੇਸ ਨੂੰ 24 ਘੰਟਿਆਂ 'ਚ ਹੀ ਸੁਲਝਾ ਲਿਆ ਹੈ, ਜਿਸ 'ਚ ਗਗਨਦੀਪ ਸਿੰਘ ਦੇ ਸਾਥੀ ਵੀ ਗ੍ਰਿਫਤਾਰ ਕੀਤੇ ਹਨ। ਜਿਨ੍ਹਾਂ ਦੀ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਗਗਨਦੀਪ ਸਿੰਘ ਦਾ ਕੋਰਟ 'ਚ ਕੇਸ ਚੱਲ ਰਿਹਾ ਸੀ ਤੇ ਉਸ ਦੀ ਫਾਈਲ ਕੋਰਟ ਦੇ ਰਿਕਾਰਡ ਰੂਮ 'ਚ ਪਈ ਸੀ, ਜਿਸ ਨੂੰ ਮਿਟਾਉਣ ਲਈ ਉਸ ਨੇ ਇਹ ਸਾਜਿਸ਼ ਰਚੀ ਤੇ ਬੰਬ ਲਗਾਉਂਦੇ ਸਮੇਂ ਉਸ ਦੀ ਮੌਤ ਹੋ ਗਈ।

Ludhiana bomb blast accused wanted to 'blow off record room'ਉਹਨਾਂ ਦੱਸਿਆ ਕਿ ਗਗਨਦੀਪ ਸਿੰਘ ਪੰਜਾਬ ਪੁਲਿਸ ਦਾ ਸਾਬਕਾ ਮੁਲਾਜ਼ਮ ਸੀ, ਉਹ ਥਾਣਾ ਸਦਰ ਦਾ ਮੁਨਸ਼ੀ ਹੁੰਦਾ ਸੀ ਤੇ 2019 'ਚ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੈਰੋਇਨ ਸਮੇਤ ਫੜ੍ਹਿਆ ਗਿਆ ਸੀ ਅਤੇ 2 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਬਾਹਰ ਆਇਆ ਸੀ। ਡੀ. ਜੀ. ਪੀ. ਨੇ ਦੱਸਿਆ ਕਿ ਫਰਵਰੀ 2022 'ਚ ਉਸ ਦੀ ਅਦਾਲਤ 'ਚ ਪੇਸ਼ੀ ਸੀ।ਅੱਗੇ ਉਹਨਾਂ ਦੱਸਿਆ ਕਿ ਮੁਲਜ਼ਮਾਂ ਦੇ ਲਿੰਕ, ਖਾਲਿਸਤਾਨੀਆਂ, ਗੈਂਗਸਟਰਾਂ, ਦਹਿਸ਼ਤਗਰਦਾਂ ਜੇਲ੍ਹ, ਵਿਦੇਸ਼ਾਂ ਅਤੇ ਹੋਰ ਡਰੱਗ ਮਾਫੀਆਂ ਨਾਲ ਸਨ।

ਨਾਲ ਹੀ ਉਹਨਾਂ ਕਿਹਾ ਕਿ ਸਾਡੇ ਲਈ ਇਹ ਵੱਡਾ ਚੈਂਲੇਂਜ ਸੀ, ਪਰ ਪੰਜਾਬ ਪੁਲਿਸ ਦੀ ਟੀਮ ਨੇ ਇਸ ਨੂੰ 24 ਘੰਟਿਆਂ 'ਚ ਹੀ ਟਰੇਸ ਕਰ ਲਿਆ ਤੇ ਇਸ ਵੱਡੀ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਧਮਾਕੇ 'ਚ ਮਾਰੇ ਗਏ ਵਿਅਕਤੀ ਦੀ ਬਾਂਹ 'ਤੇ ਟੈਟੂ ਮਿਲਿਆ ਹੈ।

ਸ੍ਰੀ ਹਰਿਮੰਦਰ ਸਾਹਿਬ ਮਾਮਲੇ 'ਤੇ ਕੀ ਬੋਲੇ DGP--

ਉਥੇ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ਮਾਮਲੇ 'ਤੇ ਡੀਜੀਪੀ ਨੇ ਬੋਲਦਿਆਂ ਆਖਿਆ ਕਿ ਅੰਮ੍ਰਿਤਸਰ ਮਾਮਲੇ ਵਿੱਚ ਪਹਿਚਾਣ ਨਹੀਂ ਹੋ ਸਕੀ ਹੈ ਜਲਦ ਮਾਮਲੇ ਵਿੱਚ ਰਿਪੋਰਟ ਆਵੇਗੀ ਅਫਸਰ ਜਾਂਚ ਵਿੱਚ ਲੱਗੇ ਹੋਏ ਹਨ, ਜਦੋਂ ਇਸ ਮਾਮਲੇ 'ਚ ਕੁਝ ਪਤਾ ਲੱਗੇਗਾ ਉਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ। ਨਾਲ ਹੀ ਉਹਨਾਂ ਕਿਹਾ ਕਿ ਕੋਈ ਵੀ ਕਨੂੰਨ ਆਪਣੇ ਹੱਥ ਵਿਚ ਨਾ ਲੈਣ ਪੁਲਿਸ ਹੈ, ਪੁਲਿਸ ਨੂੰ ਸੂਚਿਤ ਕਰੋ ਤੇ ਪੁਲਿਸ ਉਹਨਾਂ ਖਿਲਾਫ ਕਾਰਵਾਈ ਜ਼ਰੂਰ ਕਰੇਗੀ।

ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ-

ਪੰਜਾਬ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਡੀਜੀਪੀ ਨੇ ਬੋਲਿਆ ਕਿ ਚੋਣਾਂ ਨੂੰ ਲੈ ਅਸੀਂ ਸਭ SSP, CPs ਅਤੇ IGs ਨਾਲ ਬੈਠਕ ਕੀਤੀ ਹੈ ਸਭ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹਨ ਕਿ ਚੱਪੇ ਚੱਪੇ 'ਤੇ ਨਜ਼ਰ ਰੱਖੀ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।

ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਜਨਤਾ ਦਾ ਪੂਰਾ ਸਹਿਯੋਗ ਚਾਹੀਦਾ ਹੈ ਤਾਂ ਹੀ ਅਜਿਹੀਆਂ ਵਾਰਦਾਤਾਂ 'ਤੇ ਠੱਲ੍ਹ ਪਾਈ ਜਾ ਸਕਦੀ ਹੈ।

 -PTC News

  • Share