ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਲਾਕਡਾਊਨ, ਜਾਣੋ ਕੀ ਖੁੱਲ੍ਹੇਗਾ , ਕੀ ਰਹੇਗਾ ਬੰਦ

By  Shanker Badra July 14th 2020 05:02 PM

ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਲਾਕਡਾਊਨ, ਜਾਣੋ ਕੀ ਖੁੱਲ੍ਹੇਗਾ , ਕੀ ਰਹੇਗਾ ਬੰਦ:ਪਟਨਾ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਬਿਹਾਰ ਸਰਕਾਰ ਨੇ ਅਗਲੇ 15 ਦਿਨਾਂ ਲਈ ਸੂਬੇ 'ਚ ਇੱਕ ਵਾਰ ਫਿਰ ਲਾਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਇਸ ਅਰਸੇ ਦੌਰਾਨ ਸਾਰੀਆਂ ਐਮਰਜੈਂਸੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ। ਰਾਜ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਇਹ ਜਾਣਕਾਰੀ ਦਿੱਤੀ। ਬਿਹਾਰ 'ਚ 16 ਜੁਲਾਈ ਤੋਂ ਲੈ ਕੇ 31 ਜੁਲਾਈ ਲਾਕਡਾਊਨ ਲਗਾਇਆ ਜਾਵੇਗਾ। ਇਸ ਸੰਬੰਧੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ, ''ਕੋਵਿਡ-19 ਦੇ ਪ੍ਰਸਾਰ 'ਤੇ ਰੋਕ ਲਾਉਣ ਲਈ 16 ਤੋਂ 31 ਜੁਲਾਈ ਤੱਕ ਸੂਬੇ 'ਚ ਲਾਕਡਾਊਨ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ, ਸਬ-ਡਵੀਜ਼ਨ ਅਤੇ ਬਲਾਕ ਹੈੱਡਕੁਆਰਟਰ 15 ਦਿਨਾਂ ਤੱਕ ਬੰਦ ਰਹਿਣਗੇ। ਇਸ ਸਬੰਧੀ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ। [caption id="attachment_417894" align="aligncenter" width="300"] ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਲਾਕਡਾਊਨ, ਜਾਣੋ ਕੀ ਖੁੱਲ੍ਹੇਗਾ , ਕੀ ਰਹੇਗਾ ਬੰਦ[/caption] ਬਿਹਾਰ ਦੇ ਡਿਪਟੀ ਸੀ.ਐੱਮ ਨੇ ਕਿਹਾ ਕਿ 16 ਤੋਂ 31 ਜੁਲਾਈ ਤੱਕ ਤਾਲਾਬੰਦੀ ਸਬੰਧੀ ਨਵੀਂਆਂ  ਗਾਈਡਲਾਈਨ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਨਾ ਤਾਂ ਕੋਈ ਦਵਾਈ ਹੈ ਅਤੇ ਨਾ ਹੀ ਕੋਈ ਟੀਕਾ। ਇਸ ਤੋਂ ਬਚਾਅ ਦਾ ਇਕੋ ਇਕ ਸਾਧਨ ਹੈ, ਅਸੀਂ ਸਾਰੇ ਆਪਣੇ ਚਿਹਰੇ 'ਤੇ ਮਾਸਕ, ਤੌਲੀਆ ਜਾਂ ਰੁਮਾਲ ਲਗਾਉਣਾ ਕਰੀਏ ਅਤੇ ਕੇਵਲ ਤਾਂ ਹੀ ਅਸੀਂ ਆਪਣੇ ਆਪ ਨੂੰ ਕੋਰੋਨਾ ਤੋਂ ਬਚਾ ਸਕਦੇ ਹਾਂ ਅਤੇ ਇਸ ਨੂੰ ਹਰਾ ਸਕਦੇ ਹਾਂ। [caption id="attachment_417894" align="aligncenter" width="300"] ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਲਾਕਡਾਊਨ, ਜਾਣੋ ਕੀ ਖੁੱਲ੍ਹੇਗਾ , ਕੀ ਰਹੇਗਾ ਬੰਦ[/caption] ਇਸ ਦੇ ਅਧਾਰ 'ਤੇ ਜ਼ਿਲ੍ਹਿਆਂ ਦੇ ਡੀ.ਐੱਮ. ਨੇ ਜਿਥੇ ਸਥਿਤੀ ਬਦ ਤੋਂ ਬਦਤਰ ਹੈ, ਨੇ ਤਾਲਾਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਾਰੇ ਜ਼ਿਲ੍ਹਿਆਂ ਵਿਚ ਤਾਲਾਬੰਦੀ ਲਾਉਣ ਦਾ ਫੈਸਲਾ ਰਾਜ ਸਰਕਾਰ ਦੇ ਪੱਧਰ ਤੋਂ ਲਿਆ ਜਾਵੇਗਾ।ਇਹ ਵੀ ਫੈਸਲਾ ਲਿਆ ਜਾਵੇਗਾ ਕਿ ਵਾਹਨ ਨੂੰ ਚਲਾਉਣ ਲਈ ਕਿਹੜੇ ਨਿਯਮ ਹੋਣਗੇ ਅਤੇ ਜਨਤਕ ਵਾਹਨ ਚੱਲਣਗੇ ਜਾਂ ਨਹੀਂ। ਇਸ ਨੂੰ ਲੈ ਕੇ ਵੀ ਮੀਟਿੰਗ ਦੌਰਾਨ ਚਰਚਾ ਹੋਵੇਗੀ। ਪਟਨਾ ਹਾਈਕੋਰਟ ਪ੍ਰਸ਼ਾਸਨ ਨੇ ਰਾਜ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਨੂੰ ਘੱਟੋ -ਘੱਟ ਇੱਕ ਹਫ਼ਤੇ ਲਈ ਵਰਚੁਅਲ ਢੰਗ ਨਾਲ ਅਦਾਲਤਾਂ ਦਾ ਕੰਮ ਕਰਨ ਲਈ ਕਿਹਾ ਹੈ। ਇਹ ਫੈਸਲਾ ਵੀਰਵਾਰ ਨੂੰ ਚੀਫ਼ ਜਸਟਿਸ ਜਸਟਿਸ ਸੰਜੇ ਕਰੋਲ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ ਹੈ। ਰਜਿਸਟਰਾਰ ਜਨਰਲ ਨੇ ਇਹ ਹਦਾਇਤਾਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਨੂੰ ਭੇਜੀਆਂ ਹਨ। -PTCNews

Related Post