ਬਿਹਾਰ 'ਚ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 7 ਦੀ ਮੌਤ, 20 ਜ਼ਖਮੀ

By  Jashan A May 14th 2019 01:25 PM

ਬਿਹਾਰ 'ਚ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 7 ਦੀ ਮੌਤ, 20 ਜ਼ਖਮੀ,ਬਿਹਾਰ: ਬੀਤੀ ਸ਼ਾਮ ਬਿਹਾਰ ਦੇ ਸਿਵਾਨ ਜ਼ਿਲੇ 'ਚ ਇਕ ਨਿੱਜੀ ਬੱਸ ਦੇ ਪਲਟਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ 2 ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ ਹੋ ਗਈ ਜਦਕਿ 20 ਹੋਰ ਯਾਤਰੀ ਜ਼ਖ਼ਮੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

bihar ਬਿਹਾਰ 'ਚ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 7 ਦੀ ਮੌਤ, 20 ਜ਼ਖਮੀ

ਹੋਰ ਪੜ੍ਹੋ:ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਬਜਟ ‘ਚ ਨਹੀਂ ਦਿੱਤੀ ਕੋਈ ਰਾਹਤ, ਸ਼੍ਰੋਮਣੀ ਅਕਾਲੀ ਦਲ ਨੇ ਬਜਟ ਨੂੰ ਦੱਸਿਆ ਕਿਸਾਨ ਵਿਰੋਧੀ

ਸਥਾਨਕ ਲੋਕਾਂ ਗੋਪਾਲਗੰਜ ਤੋਂ ਸਿਵਾਨ ਆ ਰਹੀ ਇਕ ਨਿੱਜੀ ਬੱਸ ਅਮਲੋਰੀ ਸਰਸਰ ਬੀ.ਐੈੱਡ.ਕਾਲਜ ਦੇ ਨੇੜੇ ਪਲਟ ਗਈ। ਹਾਦਸੇ ਦਾ ਕਾਰਨ ਤੇਜ਼ ਰਫਤਾਰ ਬੱਸ ਦਾ ਅਗਲਾ ਟਾਇਰ ਫੱਟ ਜਾਣਾ ਦੱਸਿਆ ਜਾਂਦਾ ਹੈ।

ਹਾਦਸੇ 'ਚ ਜ਼ਖਮੀ 8 ਯਾਤਰੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜਿਨ੍ਹਾਂ ਨੂੰ ਪਟਨਾ ਮੈਡੀਕਲ ਹਸਪਤਾਲ ਭੇਜਿਆ ਗਿਆ ਹੈ।

ਹੋਰ ਪੜ੍ਹੋ:ਮੁਰਾਦਾਬਾਦ ‘ਚ ਟਰੈਕਟਰ-ਟਰਾਲੀ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 6 ਦੀ ਮੌਤ, 46 ਜ਼ਖਮੀ

bihar ਬਿਹਾਰ 'ਚ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 7 ਦੀ ਮੌਤ, 20 ਜ਼ਖਮੀ

ਓਧਰ 12 ਯਾਤਰੀਆਂ ਦਾ ਇਲਾਜ ਸਿਵਾਨ ਸਦਰ ਹਸਪਤਾਲ 'ਚ ਚੱਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post