Sat, Jul 27, 2024
Whatsapp

Congress Puri Lok Sabha Candidate: ਪੁਰੀ ਤੋਂ ਕਾਂਗਰਸ ਉਮੀਦਵਾਰ ਨੇ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ

ਓਡੀਸ਼ਾ ਦੀ ਪੁਰੀ ਸੀਟ ਹੌਟ ਸੀਟ ਵਿੱਚੋਂ ਇੱਕ ਹੈ। ਇੱਥੇ ਭਾਜਪਾ ਦੇ ਦਿੱਗਜ ਨੇਤਾ ਸੰਬਿਤ ਪਾਤਰਾ ਚੋਣ ਮੈਦਾਨ ਵਿੱਚ ਹਨ। ਦੱਸ ਦਈਏ ਕਿ ਕਾਂਗਰਸ ਉਮੀਦਵਾਰ ਦਾ ਨਾਮ ਵਾਪਸ ਲੈਣ ਤੋਂ ਬਾਅਦ ਸੰਬਿਤ ਪਾਤਰਾ ਲਈ ਰਾਹ ਆਸਾਨ ਹੋ ਗਿਆ ਹੈ।

Reported by:  PTC News Desk  Edited by:  Aarti -- May 04th 2024 03:30 PM
Congress Puri Lok Sabha Candidate: ਪੁਰੀ ਤੋਂ ਕਾਂਗਰਸ ਉਮੀਦਵਾਰ ਨੇ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ

Congress Puri Lok Sabha Candidate: ਪੁਰੀ ਤੋਂ ਕਾਂਗਰਸ ਉਮੀਦਵਾਰ ਨੇ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ

Congress Puri Lok Sabha Candidate: ਗੁਜਰਾਤ ਵਿੱਚ ਸੂਰਤ ਅਤੇ ਮੱਧ ਪ੍ਰਦੇਸ਼ ਦੀ ਇੰਦੌਰ ਸੀਟ ਤੋਂ ਬਾਅਦ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੁਰੀ ਸੀਟ ਤੋਂ ਕਾਂਗਰਸ ਉਮੀਦਵਾਰ ਸੁਚਰਿਤਾ ਮੋਹੰਤੀ ਨੇ ਫੰਡਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਾਂਗਰਸ ਤੋਂ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ।

ਦੱਸ ਦਈਏ ਕਿ ਓਡੀਸ਼ਾ ਦੀ ਪੁਰੀ ਸੀਟ ਹੌਟ ਸੀਟ ਵਿੱਚੋਂ ਇੱਕ ਹੈ। ਇੱਥੇ ਭਾਜਪਾ ਦੇ ਦਿੱਗਜ ਨੇਤਾ ਸੰਬਿਤ ਪਾਤਰਾ ਚੋਣ ਮੈਦਾਨ ਵਿੱਚ ਹਨ। ਦੱਸ ਦਈਏ ਕਿ ਕਾਂਗਰਸ ਉਮੀਦਵਾਰ ਦਾ ਨਾਮ ਵਾਪਸ ਲੈਣ ਤੋਂ ਬਾਅਦ ਸੰਬਿਤ ਪਾਤਰਾ ਲਈ ਰਾਹ ਆਸਾਨ ਹੋ ਗਿਆ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਸੂਰਤ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨੀਲੇਸ਼ ਕੁੰਭਾਨੀ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਹੋਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਇਸ ਤਰ੍ਹਾਂ ਚੋਣਾਂ ਹੋਣ ਤੋਂ ਪਹਿਲਾਂ ਹੀ ਭਾਜਪਾ ਦੇ ਮੁਕੇਸ਼ ਕੁਮਾਰ ਬਿਨਾਂ ਮੁਕਾਬਲਾ ਜਿੱਤ ਗਏ ਸਨ। ਇੰਦੌਰ ਲੋਕ ਸਭਾ ਸੀਟ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ। 

ਕਾਂਗਰਸ ਨੇ ਇੱਥੋਂ ਅਕਸ਼ੈ ਬਾਮ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਬਾਅਦ ਵਿੱਚ ਉਸਨੇ ਆਪਣਾ ਨਾਮ ਵਾਪਸ ਲੈ ਲਿਆ। ਹੁਣ ਇੰਦੌਰ ਸੀਟ 'ਤੇ ਵੀ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਹੈ।

ਇਹ ਵੀ ਪੜ੍ਹੋ: Hardeep Singh Nijjar Murder Case: ਸਿੱਖ ਆਗੂ ਨਿੱਝਰ ਕਤਲ ਕਾਂਡ 'ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਥਾਂ ਤੋਂ ਸਬੰਧ ਰਖਦਾ ਹੈ ਇੱਕ ਮੁਲਜ਼ਮ

- PTC NEWS

Top News view more...

Latest News view more...

PTC NETWORK