ਬਿਕਰਮ ਮਜੀਠੀਆ ਨੇ ਸੂਬੇ ਅੰਦਰ ਵਧ ਰਹੀ ਬੈਚੈਨੀ ਨਾਲ ਨਜਿੱਠਣ ਲਈ ਸਰਕਾਰ ਉੱਤੇ ਲਾਪਰਵਾਹੀ ਵਰਤਣ ਦਾ ਲਾਇਆ ਦੋਸ਼

By  Shanker Badra November 15th 2018 06:39 PM

ਬਿਕਰਮ ਮਜੀਠੀਆ ਨੇ ਸੂਬੇ ਅੰਦਰ ਵਧ ਰਹੀ ਬੈਚੈਨੀ ਨਾਲ ਨਜਿੱਠਣ ਲਈ ਸਰਕਾਰ ਉੱਤੇ ਲਾਪਰਵਾਹੀ ਵਰਤਣ ਦਾ ਲਾਇਆ ਦੋਸ਼:ਚੰਡੀਗੜ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਹੈ ਕਿ ਪੰਜਾਬ ਵਿਚ ਖੁਫੀਆਂ ਏਜੰਸੀਆਂ ਵੱਲੋਂ ਜਾਰੀ ਕੀਤੀ ਹਾਈ ਅਲਰਟ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਸੂਬੇ ਉੱਤੇ ਅੱਤਵਾਦ ਦੇ ਕਾਲੇ ਦਿਨ ਮੰਡਰਾ ਰਹੇ ਹਨ ਅਤੇ ਗਰਮਖ਼ਿਆਲੀ ਸੂਬੇ ਅੰਦਰ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਸੂਬਾ ਸਰਕਾਰ ਉੱਤੇ ਅਮਨ ਕਾਨੂੰਨ ਦੀ ਹਾਲਤ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਾ ਸਿਰਫ ਗ੍ਰਹਿ ਮੰਤਰੀ ਵੱਲੋਂ ਸੂਬੇ ਅੰਦਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਕੀਤੀਆਂ ਟਿੱਪਣੀਆਂ ਪੂਰੀ ਤਰ•ਾਂ ਨਜ਼ਰਅੰਦਾਜ਼ ਕਰ ਦਿੱਤਾ ਹੈ ਸਗੋਂ ਭਾਰਤੀ ਫੌਜ ਦੇ ਮੁਖੀ ਵੱਲੋਂ ਪੰਜਾਬ ਦੀ ਹਾਲਤ ਨਾਜ਼ੁਕ ਹੋਣ ਦੀ ਚੇਤਾਵਨੀ ਪ੍ਰਤੀ ਵੀ ਅੱਖਾਂ ਬੰਦ ਕਰ ਲਈਆਂ ਹਨ।ਉਹਨਾਂ ਕਿਹਾ ਕਿ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਸੂਬੇ ਨੂੰ ਦੁਬਾਰਾ ਅੱਤਵਾਦ ਦੇ ਹਨੇਰੇ ਅੰਦਰ ਸੁੱਟ ਸਕਦੀ ਹੈ। ਕਾਂਗਰਸ ਨੂੰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਮੂਰਖ ਬਣਾਉਣ ਵਾਲੀ ਪਾਰਟੀ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਨਿੱਜੀ ਸੈਕਟਰ ਵੱਲੋਂ ਸੂਬੇ ਅੰਦਰ ਨਿਵੇਸ਼ ਨਾ ਕਰਨ ਦੀ ਮੁੱਖ ਵਜ੍ਹਾ ਅਸਥਿਰਤਾ ਹੈ,ਜਿਸ ਦੇ ਭਾਰੀ ਆਰਥਿਕ ਖਮਿਆਜ਼ੇ ਭੁਗਤਣੇ ਪੈ ਸਕਦੇ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਇਹ ਬਹੁਤ ਹੀ ਮੰਦਭਾਗੀ ਗੱਲ ਹੈ,ਜਿਹਨਾਂ ਨੇ ਬਹੁਤ ਜ਼ਿਆਦਾ ਖੂਨ ਖਰਾਬਾ ਵੇਖਿਆ ਹੈ।ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਿਆਉਣ ਲਈ ਕੰਮ ਕੀਤਾ ਹੈ। ਉਹਨਾਂ ਚੇਤੇ ਕਰਵਾਇਆ ਕਿ ਇਹ ਅਕਾਲੀ ਦਲ ਹੀ ਸੀ,ਜਿਸਨੇ ਇੱਕ ਦਹਾਕੇ ਵਿਚ ਨਾ ਸਿਰਫ ਸੂਬੇ ਦੀ ਵਿਕਾਸ ਲਈ ਕੰਮ ਕੀਤਾ, ਸਗੋਂ ਬਿਨਾਂ ਸੂਬੇ ਦੇ ਹਿੱਤਾਂ ਨੂੰ ਕੁਰਬਾਨ ਕੀਤੇ ਅੱਤਵਾਦ ਨਾਲ ਵੀ ਸਖ਼ਤੀ ਨਾਲ ਨਜਿੱਠਿਆ।ਉਹਨਾਂ ਕਿਹਾ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਾਲਾ ਉਹ ਦਹਾਕਾ ਸੂਬੇ ਦੇ ਨੌਜਵਾਨਾਂ ਲਈ ਖੁਸ਼ਹਾਲੀ ਅਤੇ ਰੁਜ਼ਗਾਰ ਵਿਚ ਤਬਦੀਲ ਹੋ ਗਿਆ ਸੀ।ਪ੍ਰਸਾਸ਼ਨਿਕ ਲਾਪਰਵਾਹੀ ਵਰਤਣ ਲਈ ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਸਰਾਹਨਾ ਕੀਤੀ, ਜਿਹਨਾਂ ਨੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਬਹੁਤ ਜਿਆਦਾ ਸੋਝੀ ਵਿਖਾਈ ਹੈ ਅਤੇ ਸੂਬੇ ਅੰਦਰ ਸ਼ਾਂਤੀ ਕਾਇਮ ਰੱਖੀ ਹੈ ਜਦਕਿ ਸੂਬਾ ਸਰਕਾਰ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੀ ਚੱਲ ਰਹੀ ਹੈ ਅਤੇ ਸੂਬੇ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ।ਉਹਨਾਂ ਕਿਹਾ ਕਿ ਅਸੀਂ ਦੁਬਾਰਾ ਤੋਂ ਪੰਜਾਬ ਨੂੰ ਅਸਥਿਰਤਾ ਅਤੇ ਅਰਾਜਕਤਾ ਦੇ ਹਨੇਰੇ ਵਿਚ ਨਹੀਂ ਸੁੱਟਣ ਦਿਆਂਗੇ। -PTCNews

Related Post