ਸਿਹਤ ਮੰਤਰੀ ਬਲਬੀਰ ਸਿੱਧੂ 'ਤੇ ਵਰ੍ਹੇ ਬਿਕਰਮ ਮਜੀਠੀਆ, ਲਾਏ ਗੰਭੀਰ ਇਲਜ਼ਾਮ

By  Jashan A February 27th 2020 01:33 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਜਿਸ ਦੌਰਾਨ ਉਹਨਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 'ਤੇ ਗੰਭੀਰ ਦੋਸ਼ ਲਾਏ। ਬਿਕਰਮ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਡਰੱਗਜ਼ ਮਾਫੀਆ ਨਾਲ ਮਿਲ ਕੇ ਦਵਾਈਆਂ ਡੀਏ ਨਾਮ 'ਤੇ ਕਾਲਾ ਕਾਰੋਬਾਰ ਕਰਨ ਵਿਚ ਮੱਦਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੁੱਦਾ ਜ਼ੀਰੋ ਆਰ ਵਿਚ ਚੁੱਕਣਾ ਸੀ, ਪਰ ਸਮਾਂ ਨਹੀਂ ਦਿੱਤਾ ਗਿਆ।

Bikram Singh Majithia Balbir Sidhu Tablet Scam ਮਜੀਠੀਆ ਨੇ ਕਿਹਾ ਕਿ ਜਨਵਰੀ 2019 ਤੋਂ ਲੈ ਕੇ ਨਵੰਬਰ 2019 ਤੱਕ ਦਵਾਈਆਂ 'ਚ ਵੱਡਾ ਘੋਟਾਲਾ ਸਾਹਮਣੇ ਆਇਆ ਹੈ, ਜਿਸ ਦੇ ਲਈ ਬਲਬੀਰ ਸਿੱਧੂ ਜ਼ਿੰਮੇਵਾਰ ਹਨ।ਉਹਨਾਂ ਕਿਹਾ ਕਿ ਜਿਹੜੀਆਂ ਦਵਾਈਆਂ ਗਾਇਬ ਹੋਈਆਂ ਹਨ, ਉਹ ਨਸ਼ਾ ਛੁਡਾਉਣ ਲਈ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ।

ਹੋਰ ਪੜ੍ਹੋ: ਘਰ ਵੜ੍ਹ ਕੇ ਬਦਮਾਸ਼ਾਂ ਨੇ ਪਤੀ-ਪਤਨੀ 'ਤੇ ਚਲਾਈਆਂ ਗੋਲੀਆਂ, ਪਤੀ ਦੀ ਹੋਈ ਮੌਤ

Bikram Singh Majithia Balbir Sidhu Tablet Scam ਮਜੀਠੀਆ ਵਲੋਂ ਉਹ ਚਿੱਠੀ ਦਿਖਾਈ ਗਈ ਜਿਸ 'ਚ ਪ੍ਰਿੰਸੀਪਲ ਸਕੱਤਰ ਵਲੋਂ 2/12/19 ਨੂੰ ਨੋਟਿਸ ਭੇਜ ਕੇ 5 ਕਰੋੜ ਮਿਸਿੰਗ ਦਵਾਈਆਂ 'ਤੇ ਜਵਾਬ ਮੰਗਿਆ ਗਿਆ ਸੀ ਅਤੇ ਕਿਹਾ ਸੀ ਕਿ 10 ਦਿਨ ਵਿਚ ਜੇ ਜਵਾਬ ਨਹੀਂ ਆਉਂਦਾ ਤੇ ਐਨਡੀਪੀਸੀ ਦੀ ਉਲੰਘਣਾ ਹੋਵੇਗੀ ਅਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰਾਂਗਾ, ਪਰ ਇਸ ਤੋਂ ਬਾਅਦ ਕਾਰਵਾਈ ਕਰਨ ਦੀ ਥਾਂ ਤੇ ਸਿਹਤ ਮੰਤਰੀ ਵਲੋਂ ਸਿਵਲ ਸਰਜਨ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਗਈ।

Bikram Singh Majithia Balbir Sidhu Tablet Scam ਉਹਨਾਂ ਕਿਹਾ ਕਿਹਾ ਕੁੱਲ 300 ਕਰੋੜ ਰੁਪਏ ਦੇ ਘਪਲੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਦੀ ਗੱਲ ਕਹਿ ਦਿਤੀ ਗਈ ਤੇ ਮੰਗ ਕੀਤੀ ਗਈ ਕਿ ਜਲਦ ਸਹਿਤ ਮੰਤਰੀ ਨੂੰ ਹਟਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

-PTC News

Related Post