ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ’ਚ ਲਾਈਨ 'ਚ ਲੱਗ ਕੇ ਪਾਈ ਵੋਟ

By  Shanker Badra February 14th 2021 02:16 PM -- Updated: February 14th 2021 02:55 PM

ਮਜੀਠਾ : ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ ਅੱਜ ਸਵੇਰੇ 08.00 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ 'ਤੇ ਕਤਾਰਾਂ ਵਿੱਚ ਖੜੇ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਪ ਦੇ ਉਮੀਦਵਾਰਾਂ 'ਚ ਤਿਕੋਣੀ ਟੱਕਰ ਦਿਖਾਈ ਦੇ ਰਹੀ ਹੈ। ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਵੋਟ ਪਾਉਣ ਜਾ ਰਹੇ ਪਤੀ -ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤਨੀ ਦੀ ਮੌਤ [caption id="attachment_474813" align="aligncenter" width="1280"] ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ’ਚ ਲਾਈਨ 'ਚ ਲੱਗ ਕੇ ਪਾਈ ਵੋਟ[/caption] ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੇ ਬਿਜਲੀ ਘਰ ’ਚ ਬਣੇ ਵਾਰਡ ਨੰਬਰ -13 ਦੇ ਬੂਥ ਨੰਬਰ -37 ’ਚ ਆਪਣੀ ਵੋਟ ਪਾਈ ਹੈ। ਉਨ੍ਹਾਂ ਨੇ ਵੋਟਰਾਂ ਦੇ ਨਾਲ ਲਾਈਨ ’ਚ ਲੱਗ ਕੇ ਵੋਟ ਕਰਦੇ ਹੋਏ ਕਿਹਾ ਕਿ ਅਸੀਂ ਵੀਆਈਪੀ ਨਹੀਂ ਹਾਂ। ਲੋਕਾਂ ਦੇ ਪ੍ਰਤੀਨਿਧੀ ਹਾਂ ਤੇ ਇਹ ਮੌਕਾ ਸਾਨੂੰ ਲੋਕਾਂ ਨੇ ਦਿੱਤਾ ਹੈ। ਅੰਮ੍ਰਿਤਸਰ 'ਚ 290 ਉਮੀਦਵਾਰ ਮੈਦਾਨ ’ਚ, 84 ਬੂਥਾਂ ’ਤੇ ਪੋਲਿੰਗ ਜਾਰੀ, ਹੁਣ ਤਕ 34.33 ਫ਼ੀਸਦੀ ਵੋਟਿੰਗ ਮੁਕੰਮਲ ਹੋਈ ਗਈ ਹੈ। [caption id="attachment_474812" align="aligncenter" width="1280"] ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ’ਚ ਲਾਈਨ 'ਚ ਲੱਗ ਕੇ ਪਾਈ ਵੋਟ[/caption] ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲ ਕੰਮ ਕੁਝ ਨਹੀਂ ਕੀਤਾ, ਇਸ ਲਈ ਚੋਣ ਜਿੱਤਣ ਲਈ ਕਾਂਗਰਸ ਕੁਝ ਵੀ ਕਰ ਸਕਦੀ ਹੈ। ਜੇ ਕਾਂਗਰਸ ਨੂੰ ਆਪਣੇ ਚਾਰ ਸਾਲਾਂ ਦੇ ਵਿਕਾਸ ’ਤੇ ਵਿਸ਼ਵਾਸ ਹੁੰਦਾ ਤਾਂ ਉਨ੍ਹਾਂ ਨੂੰ ਇਹ ਸਭ ਕੁਝ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ ਸੀ। ਸਰਕਾਰ ਨੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਕਾਲੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਖੋਹ ਲਈਆਂ ਗਈਆਂ ਹਨ। [caption id="attachment_474811" align="aligncenter" width="517"] ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ’ਚ ਲਾਈਨ 'ਚ ਲੱਗ ਕੇ ਪਾਈ ਵੋਟ[/caption] ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ’ਤੇ ਹਮਲਾ, ਮੋਗਾ ’ਚ ਦੋ ਅਕਾਲੀ ਵਰਕਰਾਂ ਦੀ ਹੱਤਿਆ ਅਤੇ  14 ਪਾਰਟੀ ਉਮੀਦਵਾਰਾਂ ’ਤੇ 307 ਮਾਮਲਾ ਪਰਚਾ ਦਰਜ ਕਰਨ ਤੋਂ ਸਾਫ ਹੈ ਕਿ ਪੰਜਾਬ ’ਚ ਲਾਅ ਐਂਡ ਆਰਡਰ ਦੇ ਕੀ ਹਾਲਤ ਹਨ। ਉਨ੍ਹਾਂ ਕਿਹਾ ਕਿ 40 ਫ਼ੀਸਦੀ ਉਮੀਦਵਾਰਾਂ ਦੇ ਕਾਗਜ ਰੱਦ ਕਰ ਕੀਤੇ ਗਏ, ਇਸ ਲਈ ਮਤਦਾਨ ਤਾਂ ਸਿਰਫ਼ 60 ਫ਼ੀਸਦੀ ਸੀਟਾਂ ’ਤੇ ਹੀ ਹੋ ਰਿਹਾ ਹੈ। ਪੜ੍ਹੋ ਹੋਰ ਖ਼ਬਰਾਂ : ਪੱਟੀ 'ਚ ਕਾਂਗਰਸੀ ਵਰਕਰਾਂ ਨੇ ਆਪ ਵਰਕਰਾਂ 'ਤੇ ਕੀਤਾ ਹਮਲਾ ,ਗੋਲੀ ਚੱਲਣ ਨਾਲ ਇੱਕ ਜ਼ਖਮੀ [caption id="attachment_474813" align="aligncenter" width="1280"] ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ’ਚ ਲਾਈਨ 'ਚ ਲੱਗ ਕੇ ਪਾਈ ਵੋਟ[/caption] ਦੱਸ ਦੇਈਏ ਕਿ ਪੰਜਾਬ ਚੋਣ ਕਮਿਸ਼ਨ ਮੁਤਾਬਕ ਨਗਰ ਨਿਗਮ ਚੋਣਾਂ ਲਈ ਕੁੱਲ 9,222 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਚੋਣਾਂ ' ਚ 2,832 ਆਜ਼ਾਦ ਉਮੀਦਵਾਰ , 2037 ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਹਨ। ਜਦੋਂਕਿ ਚੋਣਾਂ 'ਚ 1569 ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ 1,003 ਉਮੀਦਵਾਰ ਖੜ੍ਹੇ ਕੀਤੇ ਹਨ। ਉਧਰ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ ) ਨੇ 1,606 ਉਮੀਦਵਾਰ ਮੈਦਾਨ 'ਚ ਉਤਾਰੇ ਹਨ। -PTCNews

Related Post