ਪੰਜਾਬ 'ਚ ਪਹਿਲੀ ਵਾਰ ਕਿਸੇ ਮਾਰਚ 'ਚ ਐਨਾ ਵਿਸ਼ਾਲ ਇਕੱਠ ਹੋਇਆ :ਬਿਕਰਮ ਸਿੰਘ ਮਜੀਠੀਆ

By  Shanker Badra October 2nd 2020 04:58 PM

ਪੰਜਾਬ 'ਚ ਪਹਿਲੀ ਵਾਰ ਕਿਸੇ ਮਾਰਚ 'ਚ ਐਨਾ ਵਿਸ਼ਾਲ ਇਕੱਠ ਹੋਇਆ :ਬਿਕਰਮ ਸਿੰਘ ਮਜੀਠੀਆ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਵਰਚੂਅਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਜਨਤਾ ਦਾ ਕਿਸਾਨ ਮਾਰਚ 'ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਪਹਿਲੀ ਵਾਰ ਕਿਸੇ ਮਾਰਚ 'ਚ ਐਨਾ ਵਿਸ਼ਾਲ ਇਕੱਠ ਹੋਇਆ ਹੈ।

ਪੰਜਾਬ 'ਚ ਪਹਿਲੀ ਵਾਰ ਕਿਸੇ ਮਾਰਚ 'ਚ ਐਨਾ ਵਿਸ਼ਾਲ ਇਕੱਠ ਹੋਇਆ :ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆਨੇ ਕਿਹਾ ਕਿਸ਼ਾਂਤੀਪੂਰਨ ਧਰਨਾ ਦੇ ਰਹੇ ਵਰਕਰਾਂ 'ਤੇ ਲਾਠੀਚਾਰਜ ਕਰਨਾ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸੰਸਦ 'ਚ ਹੋਇਆ ਲੋਕਤੰਤਰ ਦਾ ਘਾਣ ਚੰਡੀਗੜ੍ਹ 'ਚ ਮੁੜ ਦੁਹਰਾਇਆ ਗਿਆ ਹੈ। ਮਜੀਠੀਆਨੇ ਕਿਹਾ ਕਿ ਕਿਸਾਨ ਮਾਰਚ ਦੌਰਾਨ ਪੁਲਿਸ ਨੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਵੀ ਨਹੀਂ ਬਖਸ਼ਿਆ। ਪੰਜਾਬ ਅਤੇ ਕੇਂਦਰ ਨੇ ਕਿਸਾਨ ਮਾਰਚ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ।

ਪੰਜਾਬ 'ਚ ਪਹਿਲੀ ਵਾਰ ਕਿਸੇ ਮਾਰਚ 'ਚ ਐਨਾ ਵਿਸ਼ਾਲ ਇਕੱਠ ਹੋਇਆ :ਬਿਕਰਮ ਸਿੰਘ ਮਜੀਠੀਆ

ਉਨ੍ਹਾਂ ਨੇ ਕਿਹਾ ਕਿ ਕਿਸਾਨ ਮਾਰਚ ਤੋਂ ਬਾਅਦ ਅਸੀਂ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਸੀ ਅਤੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਹੈ।ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਧਰਨਾ ਦੇ ਰਹੇ ਵਰਕਰਾਂ 'ਤੇ ਲਾਠੀਚਾਰਜ ਕਰਨਾ ਅਤਿ ਮੰਦਭਾਗਾ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਕਾਰਗੁਜਾਰੀ 'ਤੇ ਵੀ ਸਵਾਲ ਚੁੱਕੇ ਹਨ।

ਪੰਜਾਬ 'ਚ ਪਹਿਲੀ ਵਾਰ ਕਿਸੇ ਮਾਰਚ 'ਚ ਐਨਾ ਵਿਸ਼ਾਲ ਇਕੱਠ ਹੋਇਆ :ਬਿਕਰਮ ਸਿੰਘ ਮਜੀਠੀਆ

ਦੱਸ ਦੇਈਏ ਕਿ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿਲਾਂ ਖਿਲਾਫ਼ ਕਿਸਾਨ ਮਾਰਚ ਕੱਢਿਆ ਗਿਆ ਸੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ 'ਤੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ। ਉਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ।  ਇਸ ਦੇ ਇਲਾਵਾ ਜ਼ੀਰਕਪੁਰ ਧਰਨੇ 'ਤੇ ਬੈਠੇ ਅਕਾਲੀ ਵਰਕਰਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਗਿਆ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਸੀ।

-PTCNews

Related Post