ਭਾਜਪਾ ਦਾ ਇਲਜ਼ਾਮ 'ਆਪ' 'ਪ੍ਰਾਪੇਗੰਡਾ ਤੇ ਪਬਲੀਸਿਟੀ' 'ਚ ਰੱਖਦੀ ਵਿਸ਼ਵਾਸ

By  Jasmeet Singh August 1st 2022 10:16 AM

ਚੰਡੀਗੜ੍ਹ, 1 ਅਗਸਤ: ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਨੇ ਐਤਵਾਰ ਨੂੰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਇਕ ਸਿਆਸੀ ਸੰਗਠਨ ਕਿਹਾ ਗਿਆ ਹੈ ਜੋ "ਸਿਰਫ ਪ੍ਰਾਪੇਗੰਡਾ ਤੇ ਪਬਲੀਸਿਟੀ" 'ਚ ਵਿਸ਼ਵਾਸ ਰੱਖਦੀ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਪਾਰਟੀ ਨੇ ਕਾਗਜ਼ ਰਹਿਤ ਬਜਟ ਪੇਸ਼ ਕਰਨ ਦੇ ਨਾਂ 'ਤੇ 21 ਲੱਖ ਰੁਪਏ ਦੀ ਬੱਚਤ ਦਾ ''ਪ੍ਰਚਾਰ'' ਕਰਨ ਲਈ 42 ਲੱਖ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ 'ਆਪ' ਇਕ ਸਿਆਸੀ ਜਥੇਬੰਦੀ ਹੈ, ਜੋ ਸਿਰਫ ਪ੍ਰਾਪੇਗੰਡਾ ਤੇ ਪਬਲੀਸਿਟੀ 'ਚ ਵਿਸ਼ਵਾਸ ਰੱਖਦੀ ਹੈ। ਅਖੌਤੀ ਕਾਗਜ਼-ਰਹਿਤ ਬਜਟ ਨੇ 21 ਲੱਖ ਦੀ ਬਚਤ ਕੀਤੀ ਅਤੇ 'ਆਪ' ਸਰਕਾਰ ਨੇ ਇਸਦਾ ਪ੍ਰਚਾਰ ਕਰਨ ਲਈ 42 ਲੱਖ ਰੁਪਏ ਖਰਚ ਕਰ ਛਡੇ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਰਥ ਸ਼ਾਸਤਰ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਕਤ ਨਹੀਂ ਹੈ। ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਰਮਾ ਨੇ ਕਿਹਾ ਕਿ "ਕਾਨੂੰਨ ਵਿਵਸਥਾ ਦੀ ਸਥਿਤੀ ਇੱਕ ਨਵੇਂ ਨੀਵੇਂ ਪੱਧਰ ਨੂੰ ਛੂਹ ਗਈ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ।" ਉਨ੍ਹਾਂ ਕਿਹਾ, "ਆਪ ਨੂੰ ਨਿਮਰਤਾ ਅਤੇ ਜ਼ਿੰਮੇਵਾਰੀ ਨਾਲ ਸ਼ਾਸਨ ਕਰਨ ਦੀ ਲੋੜ ਹੈ। ਸੱਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੱਤਾ ਹੈ ਅਤੇ ਮੰਤਰੀ ਨਿਰੀਖਣਾਂ ਦੀ ਆੜ ਵਿੱਚ ਬੇਪਰਵਾਹ ਹੋ ਰਹੇ ਹਨ।" ਸ਼ਰਮਾ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਸੂਬੇ ਵਿੱਚ ਸ਼ਾਂਤੀ ਲਿਆ ਸਕਦੀ ਹੈ। ਉਨ੍ਹਾਂ ਕਿਹਾ, "ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਇੱਕੋ-ਇੱਕ ਪਾਰਟੀ ਜੋ ਇਨਸਾਫ਼ ਅਤੇ ਸ਼ਾਂਤੀ ਪ੍ਰਦਾਨ ਕਰ ਸਕੇਗੀ, ਭਾਜਪਾ ਹੀ ਹੋਵੇਗੀ। ਸਾਨੂੰ ਪੂਰਾ ਯਕੀਨ ਹੈ ਕਿ ਜਨਤਾ 'ਆਪ' ਨੂੰ ਕਰਾਰੀ ਹਾਰ ਦੇਵੇਗੀ।"

ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ
-PTC News

Related Post