ਭਾਜਪਾ ਆਗੂ ਅਨਿਲ ਜੋਸ਼ੀ ਨੇ ਅਪਣਾਏ ਬਗਾਵਤੀ ਸੁਰ, ਕਿਸਾਨੀ ਸੰਘਰਸ਼ ਦੇ ਹੱਕ ਚ ਆਵਾਜ਼ ਕੀਤੀ ਬੁਲੰਦ

By  Baljit Singh June 6th 2021 03:16 PM

ਅੰਮ੍ਰਿਤਸਰ: ਭਾਰਤ ਆਗੂ ਅਨਿਲ ਜੋਸ਼ੀ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਬਗਾਵਤੀ ਸੁਰ ਅਪਣਾਏ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਭਾਜਪਾ ਨੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ।

ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਭਾਜਪਾ ਆਗੂਆਂ ਨੇ ਕੇਂਦਰ ਦੀ ਹਾਂ ਵਿਚ ਹਾਂ ਮਿਲਾ ਕੇ ਕਿਸਾਨਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਅਨੇਕਾਂ ਵਾਰ ਕਿਸਾਨੀ ਮਸਲੇ ਨੂੰ ਸਮਝਣ ਦੀ ਅਪੀਲ ਕੀਤੀ ਸੀ। ਇੰਨਾਂ ਹੀ ਨਹੀਂ ਉਨ੍ਹਾਂ ਨੇ ਦਿੱਲੀ ਵਿਖੇ ਸੀਨੀਅਰ ਲੀਡਰਸ਼ਿਪ ਨਾਲ ਵੀ ਸੰਪਰਕ ਕਰਨ ਦਾ ਯਤਨ ਕੀਤਾ ਸੀ ਤੇ ਪਾਰਟੀ ਪਲੇਟਫਾਰਮ ਉੱਤੇ ਵੀ ਇਹ ਮੁੱਦਾ ਚੁੱਕਿਆ ਸੀ।

ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਦੌਰਾਨ ਮੁਟਿਆਰ ਨੂੰ ਜ਼ਿੰਦਾ ਕੰਧ ‘ਚ ਚੁਣਵਾਇਆ, ਦਰਿੰਦਗੀ ਦੀ ਹੈਰਾਨ ਕਰਦੀ ਵਾਰਦਾਤ

ਉਨ੍ਹਾਂ ਅੱਗੇ ਕਿਹਾ ਕਿ ਅਖੀਰਕਾਰ ਹੁਣ ਸਬਰ ਦਾ ਪਿਆਲਾ ਭਰ ਗਿਆ ਹੈ। ਉਨ੍ਹਾਂ ਨੂੰ ਹੁਣ ਹਾਈਕਮਾਂਡ ਦੀ ਨਰਾਜ਼ਗੀ ਦਾ ਵੀ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਡਰਦੇ ਭਾਜਪਾ ਆਗੂ ਅੱਜ ਸੁਰੱਖਿਆ ਦੇ ਘੇਰੇ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲਦੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਇਸ ਦੌਰਾਨ ਉਨ੍ਹਾਂ ਨਵਜੋਤ ਸਿੰਘ ਸਿੱਧੂ ਉੱਤੇ ਵੀ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਸਿੱਧੂ ਨੂੰ ਪੰਜਾਬ ਦਾ ਦਰਦ ਨਹੀਂ ਹੈ, ਸਿੱਧੂ ਦੇ ਬਿਆਨ ਤਾਂ ਸਟੇਜ ਸ਼ੋਅ ਵਾਂਗ ਹੀ ਆਉਂਦੇ ਹਨ।

-PTC News

Related Post