ਮਾਈਨਿੰਗ ਮਾਫੀਆ ਤੇ ਪੁਲਿਸ ਵਿਚਾਲੇ ਮੁਕਾਬਲੇ 'ਚ ਭਾਜਪਾ ਨੇਤਾ ਦੀ ਪਤਨੀ ਹਲਾਕ

By  Ravinder Singh October 13th 2022 07:29 PM

ਉੱਤਰਾਖੰਡ : ਉੱਤਰਾਖੰਡ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਦੀ ਪੁਲਿਸ ਉਪਰ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਯੂਪੀ ਪੁਲਿਸ 'ਤੇ ਭਾਜਪਾ ਨੇਤਾ ਦੀ ਪਤਨੀ ਦੀ ਹੱਤਿਆ ਦਾ ਇਲਜ਼ਾਮ ਲੱਗਾ ਹੈ। ਮੁਰਾਦਾਬਾਦ ਪੁਲਿਸ ਬੁੱਧਵਾਰ ਦੇਰ ਰਾਤ ਉੱਤਰਾਖੰਡ ਦੇ ਜਸਪੁਰ 'ਚ ਛਾਪੇਮਾਰੀ ਕਰਨ ਗਈ ਸੀ। ਜਦੋਂ ਪਿੰਡ ਵਾਸੀਆਂ ਨੇ ਪੁਲਿਸ ਨੂੰ ਘੇਰ ਲਿਆ ਤਾਂ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਗੋਲੀਬਾਰੀ 'ਚ ਜਸਪੁਰ ਦੇ ਭਾਜਪਾ ਆਗੂ ਗੁਰਤਾਜ ਦੀ ਪਤਨੀ ਦੀ ਮੌਤ ਹੋ ਗਈ। ਮਾਈਨਿੰਗ ਮਾਫੀਆ ਤੇ ਪੁਲਿਸ ਵਿਚਾਲੇ ਮੁਕਾਬਲੇ 'ਚ ਭਾਜਪਾ ਨੇਤਾ ਦੀ ਪਤਨੀ ਹਲਾਕਇਲਜ਼ਾਮ ਹੈ ਕਿ ਪੁਲਿਸ ਦੀ ਗੋਲੀ ਨਾਲ ਮਹਿਲਾ ਦੀ ਮੌਤ ਹੋਈ ਹੈ। ਮੁਰਾਦਾਬਾਦ ਦੇ 2 ਪੁਲਿਸ ਮੁਲਾਜ਼ਮ ਵੀ ਗੋਲੀਆਂ ਕਾਰਨ ਜ਼ਖ਼ਮੀ ਹੋਏ ਹਨ। ਪੁਲਿਸ ਟੀਮ ਵੱਲੋਂ ਕਈ ਲੋਕਾਂ ਨੂੰ ਬੰਧਕ ਬਣਾਉਣ ਦੀ ਵੀ ਸੂਚਨਾ ਹੈ। ਇਹ ਵੀ ਪੜ੍ਹੋ : ਐਡਵੋਕੇਟ ਅਮਰਦੀਪ ਸਿੰਘ ਧਾਰਨੀ ਬਣੇ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਮੈਂਬਰ ਮੁਰਾਦਾਬਾਦ ਪੁਲਿਸ ਭਾਜਪਾ ਆਗੂ ਗੁਰਤਾਜ ਸਿੰਘ ਦੇ ਘਰੇ ਲੁਕੇ ਮਾਈਨਿੰਗ ਮਾਫੀਆ ਦੇ ਸਰਗਨਾ ਜ਼ਫਰ ਨੂੰ ਫੜਨ ਗਈ ਸੀ, ਜਿਸ ਉਤੇ 50 ਹਜ਼ਾਰ ਦਾ ਇਨਾਮ ਵੀ ਰੱਖਿਆ ਗਿਆ ਹੈ। ਮੁਰਾਦਾਬਾਦ ਪੁਲਿਸ ਨੂੰ ਜ਼ਫਰ ਦੇ ਬਲਾਕ ਪ੍ਰਧਾਨ ਗੁਰਤਾਜ ਦੇ ਘਰ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਮੁਰਾਦਾਬਾਦ ਪੁਲਿਸ ਦੇ ਪੁੱਜਣ ਉਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ, ਜਿਸ ਵਿਚ ਬਲਾਕ ਪ੍ਰਧਾਨ ਦੀ ਪਤਨੀ ਗੁਰਪ੍ਰੀਤ ਕੌਰ ਦੀ ਮੌਤ ਹੋ ਗਈ ਹੈ। ਅਜੇ ਵੀ ਕੁਝ ਪੁਲਿਸ ਮੁਲਾਜ਼ਮਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। -PTC News  

Related Post