ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪਿੰਡ ਬਾਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ

By  Shanker Badra February 20th 2020 06:26 PM -- Updated: February 20th 2020 06:30 PM

ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪਿੰਡ ਬਾਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ:ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਪੁੱਜੇ ਹਨ। ਜਿੱਥੇ ਥਾਂ-ਥਾਂ 'ਤੇ ਉਨ੍ਹਾਂ ਦਾ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। [caption id="attachment_390300" align="aligncenter" width="300"]BJP President JP Nadda to invite for Son marriage Former Chief minister Parkash Singh Badal Arrives in village Badal ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪਿੰਡ ਬਾਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ[/caption] ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਿਨੀ ਸ਼ਰਮਾ ਅਤੇ ਹੋਰ ਸੀਨੀਅਰ ਆਗੂਆਂ ਸਮੇਤ ਬਾਦਲ ਪਿੰਡ ਵਿਖੇ ਪਹੁੰਚੇ ਸਨ। ਮਿਲੀ ਜਾਣਕਾਰੀ ਅਨੁਸਾਰ ਜੇ.ਪੀ. ਨੱਢਾ ਦੇ ਪੁੱਤਰ ਗਿਰੀਸ਼ ਦਾ ਆਉਂਦੀ 24 ਫ਼ਰਵਰੀ ਨੂੰ ਵਿਆਹ ਹੈ। ਉਸੇ ਵਿਆਹ ਦਾ ਸੱਦਾ-ਪੱਤਰ ਦੇਣ ਲਈ ਸ੍ਰੀ ਨੱਡਾ ਅੱਜ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਪਿੰਡ ਬਾਦਲ ਪਹੁੰਚੇ ਸਨ। ਇਸ ਮੌਕੇ ਸ. ਬਾਦਲ ਜੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਸ਼੍ਰੀ ਨੱਢਾ ਜੀ ਨੂੰ ਇਸ ਸ਼ੁਭ ਘੜੀ ਦੀਆਂ ਮੁਬਾਰਕਾਂ ਦਿੱਤੀਆਂ ਹਨ। [caption id="attachment_390300" align="aligncenter" width="300"]BJP President JP Nadda to invite for Son marriage Former Chief minister Parkash Singh Badal Arrives in village Badal ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪਿੰਡ ਬਾਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ[/caption] ਦੱਸਿਆ ਜਾਂਦਾ ਹੈ ਕਿ ਗਿਰੀਸ਼ ਦਾ ਵਿਆਹ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਇੱਕ ਲੜਕੀ ਨਾਲ ਹੋਣ ਜਾ ਰਿਹਾ ਹੈ। ਉਸ ਵੇਲੇ ਉੱਥੇ ਸ਼੍ਰੀ ਨੱਡਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖੋ-ਵੱਖ ਪਾਰਟੀਆਂ ਦੇ ਆਗੂ ਵੀ ਮੌਜੂਦ ਰਹਿਣਗੇ। ਗਿਰੀਸ਼ ਨੇ ਐੱਮਬੀਏ ਕੀਤੀ ਹੋਈ ਹੈ ਤੇ ਉਹ ਪ੍ਰਾਈਵੇਟ ਸੈਕਟਰ 'ਚ ਸਰਗਰਮ ਹੈ। ਵਿਆਹ ਸਮਾਰੋਹ ਲਈ ਪੁਸ਼ਕਰ ਲਾਗਲੇ ਹੋਕਰਾ ਪਿੰਡ 'ਚ ਸਥਿਤ ਹੋਟਲ ਪ੍ਰਤਾਪ ਪੈਲੇਸ 23 ਤੋਂ 25 ਫ਼ਰਵਰੀ ਤੱਕ ਬੁੱਕ ਕੀਤਾ ਗਿਆ ਹੈ। [caption id="attachment_390298" align="aligncenter" width="300"]BJP President JP Nadda to invite for Son marriage Former Chief minister Parkash Singh Badal Arrives in village Badal ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪਿੰਡ ਬਾਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ[/caption] ਸੂਤਰਾਂ ਮੁਤਾਬਕ ਇਸ ਵਿਆਹ ਸਮਾਰੋਹ ਤੋਂ ਬਾਅਦ ਦੋ ਰਿਸੈਪਸ਼ਨਾਂ ਹੋਣਗੀਆਂ ਹਨ। ਪਹਿਲੀ ਰਿਸੈਪਸ਼ਨ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ 28 ਜਾਂ 29 ਫ਼ਰਵਰੀ ਨੂੰ ਹੋਵੇਗੀ ਤੇ ਦੂਜੀ ਰਿਸੈਪਸ਼ਨ ਦਿੱਲੀ 'ਚ 5 ਮਾਰਚ ਨੂੰ ਹੋਵੇਗੀ। ਦਿੱਲੀ ਦੀ ਰਿਸੈਪਸ਼ਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋ ਸਕਦੇ ਹਨ। ਬਿਲਾਸਪੁਰ ਪ੍ਰਕਾਸ਼ ਨੱਡਾ ਦਾ ਜੱਦੀ ਇਲਾਕਾ ਹੈ ਤੇ ਉਹ ਸ਼ੁਰੂ 'ਚ ਇਸੇ ਹਲਕੇ ਤੋਂ ਚੋਣ ਲੜਦੇ ਰਹੇ ਹਨ। -PTCNews

Related Post