Himachal Pradesh Election 2022 : ਭਾਜਪਾ ਵੱਲੋਂ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

By  Ravinder Singh October 19th 2022 11:05 AM -- Updated: October 19th 2022 11:06 AM

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਵਿਧਾਨ ਸਭਾ ਚੋਣਾਂ ਲਈ 62 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਸਿਰਾਜ ਸੀਟ ਤੋਂ ਚੋਣ ਲੜਨਗੇ ਜਦਕਿ ਅਨਿਲ ਸ਼ਰਮਾ ਨੂੰ ਮੰਡੀ ਤੋਂ ਟਿਕਟ ਦਿੱਤੀ ਗਈ ਹੈ। ਊਨਾ ਤੋਂ ਸਤਪਾਲ ਸਿੰਘ ਸੱਤੀ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਹਿਮਾਚਲ 'ਚ 12 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 8 ਦਸੰਬਰ ਨੂੰ ਗਿਣਤੀ ਹੋਵੇਗੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਅਨੁਰਾਗ ਦੇ ਸਹੁਰੇ ਗੁਲਾਬ ਸਿੰਘ ਨੂੰ ਵੀ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਭਾਜਪਾ ਵੱਲੋਂ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ , ਪ੍ਰੇਮ ਕੁਮਾਰ ਧੂਮਲ ਨੂੰ ਨਹੀਂ ਮਿਲੀ ਟਿਕਟਦੋਵਾਂ ਨੂੰ 2017 ਦੀਆਂ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੁਰਾਹ ਸੀਟ ਤੋਂ ਹੰਸਰਾਜ, ਭਰਮੌਰ ਤੋਂ ਡਾ. ਜਨਕ ਰਾਜ, ਚੰਬਾ ਤੋਂ ਇੰਦਰਾ ਕਪੂਰ, ਡਲਹੌਜ਼ੀ ਤੋਂ ਡੀਐਸ ਠਾਕੁਰ, ਭਟਿਆਲ ਤੋਂ ਵਿਕਰਮ ਜਰਿਆਲ, ਨੂਰਪੁਰ ਤੋਂ ਰਣਵੀਰ ਸਿੰਘ, ਇੰਦੌਰਾ ਤੋਂ ਰੀਟਾ ਧੀਮਾਨ, ਫਤਿਹਪੁਰ ਤੋਂ ਰਾਕੇਸ਼ ਪਠਾਨੀਆ, ਜਵਾਲੀ ਤੋਂ ਸੰਜੇ ਗੁਲੇਰੀਆ, ਜਸਵਾਨ-ਪ੍ਰਾਂਗਪੁਰ ਤੋਂ ਵਿਕਰਮ ਠਾਕੁਰ, ਜੈਸਿੰਘਪੁਰ ਤੋਂ ਰਵਿੰਦਰ ਧੀਮਾਨ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਵਿਪਨ ਸਿੰਘ ਪਰਮਾਰ ਨੂੰ ਸੁਲਾਹ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਨਗਰੋਟਾ ਤੋਂ ਅਰੁਣ ਕੁਮਾਰ ਮਹਿਰਾ (ਕੂਕਾ), ਕਾਂਗੜਾ ਤੋਂ ਪਵਨ ਕਾਜਲ, ਸ਼ਾਹਪੁਰ ਤੋਂ ਸਰਬੀਨ ਚੌਧਰੀ, ਧਰਮਸ਼ਾਲਾ ਤੋਂ ਰਾਕੇਸ਼ ਚੌਧਰੀ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਪਾਲਮਪੁਰ ਤੋਂ ਤ੍ਰਿਲੋਕ ਕਪੂਰ, ਬੈਜਨਾਥ ਤੋਂ ਮੁਲਖਰਾਜ ਪ੍ਰੇਮੀ, ਲਾਹੌਲ ਤੇ ਸਪਿਤੀ ਤੋਂ ਰਾਮਲਾਲ ਮਾਰਕੰਡੇਆ ਨੂੰ ਭਰੋਸਾ ਦਿੱਤਾ ਗਿਆ ਹੈ। ਮਨਾਲੀ ਤੋਂ ਗੋਵਿੰਦ ਸਿੰਘ ਠਾਕੁਰ, ਬੰਜਰ ਤੋਂ ਸੁਰੇਂਦਰ ਕੁਮਾਰ, ਕਾਰਸੋਗ ਤੋਂ ਦੀਪਰਾਜ ਕਪੂਰ, ਸੁੰਦਰਨਗਰ ਤੋਂ ਰਾਕੇਸ਼ ਜੰਬਾਓ, ਨਾਚਨ ਤੋਂ ਬਿਨੋਦ ਕੁਮਾਰ, ਦਰੰਗ ਤੋਂ ਪੂਰਨ ਚੰਦ ਠਾਕੁਰ, ਜੋਗਿੰਦਰਨਗਰ ਤੋਂ ਪ੍ਰਕਾਸ਼ ਰਾਣਾ, ਧਰਮਪੁਰ ਤੋਂ ਰਜਤ ਠਾਕੁਰ, ਅਨਿਲ ਸ਼ਰਮਾ ਨੂੰ ਮੰਡੀ ਤੋਂ ਟਿਕਟਾਂ ਮਿਲੀਆਂ ਹਨ। ਬਲਾਹ ਤੋਂ ਇੰਦਰ ਸਿੰਘ ਗਾਂਧੀ, ਭੋਰੰਜ ਤੋਂ ਅਨਿਲ ਧੀਮਾਨ , ਕੈਪਟਨ (ਸੇਵਾਮੁਕਤ) ਰਣਜੀਤ ਸਿੰਘ ਸੁਜਾਨਪੁਰ ਤੋਂ, ਨਰਿੰਦਰ ਠਾਕੁਰ ਹਮੀਰਪੁਰ ਤੋਂ, ਵਿਜੇ ਅਗਨੀਹੋਤਰੀ ਨਦੌਨ ਤੋਂ ਚੋਣ ਲੜਨਗੇ।

ਚਿੰਤਪੁਰਨੀ ਤੋਂ ਬਲਵੀਰ ਸਿੰਘ ਚੌਧਰੀ, ਗੈਰੇਟ ਤੋਂ ਰਾਜੇਸ਼ ਠਾਕੁਰ, ਕੁਟਲਹਾਰ ਤੋਂ ਵਰਿੰਦਰ ਕੰਵਰ, ਝੰਡੂਤਾ ਤੋਂ ਜੇਆਰ ਕਤਬਲ, ਘੁਮਾਰਵਿਨ ਤੋਂ ਰਾਜਿੰਦਰ ਗਰਗ, ਬਿਲਾਸਪੁਰ ਤੋਂ ਤ੍ਰਿਲੋਕ ਝੰਬਲ, ਨੈਨਾ ਦੇਵੀਜੀ ਤੋਂ ਰਣਧੀਰ ਸ਼ਰਮਾ, ਅਰਕੀ ਤੋਂ ਗੋਵਿੰਦ ਰਾਮ ਸ਼ਰਮਾ, ਨਾਲਾਗੜ੍ਹ ਤੋਂ ਲਖਵਿੰਦਰ ਰਾਣਾ, ਸਰਾਂ ਤੋਂ ਡਾ. ਸੋਲਨ ਤੋਂ ਪਰਮਜੀਤ ਸਿੰਘ, ਸੋਲਨ ਤੋਂ ਰਾਜੇਸ਼ ਕਸ਼ਯਪ, ਕਸੌਲੀ ਤੋਂ ਰਾਜੀਵ ਸੈਜਲ, ਪਛੜ ਤੋਂ ਰੀਨਾ ਕਸ਼ਯਪ, ਨਾਹਨ ਤੋਂ ਰਾਜੀਵਨ ਬਿੰਦਲ, ਰੇਣੁਕਾਜੀ ਤੋਂ ਨਰਾਇਣ ਸਿੰਘ, ਪੰਬਾਟਾ ਸਾਹਿਬ ਤੋਂ ਸੁਖਰਾਮ ਚੌਧਰੀ, ਸ਼ਿਲਈ ਤੋਂ ਬਾਦਲਦੇਵ ਤੋਮਰ, ਚੌਪਾਲ ਤੋਂ ਬਲਬੀਰ ਵਰਮਾ, ਚੌਪਾਲ ਤੋਂ ਅਜੇ ਸ਼ਿਆਮ। ਕਸੁੰਮਤੀ ਤੋਂ ਸੁਰੇਸ਼ ਭਾਰਦਵਾਜ, ਸ਼ਿਮਲਾ ਤੋਂ ਸੰਜੇ ਸੂਦ ਨੂੰ ਟਿਕਟ ਦਿੱਤੀ ਗਈ ਹੈ। ਸ਼ਿਮਲਾ ਦਿਹਾਤੀ ਤੋਂ ਰਵੀ ਮਹਿਤਾ, ਜੁਬਲ-ਕੋਟਖਾਈ ਤੋਂ ਚੇਤਨ ਬਰਗਟਾ, ਰੋਹੜੂ ਤੋਂ ਸ਼ਸ਼ੀ ਬਾਲਾ, ਕਿਨੌਰ ਤੋਂ ਸੂਰਤ ਨੇਗੀ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।

-PTC News

ਇਹ ਵੀ ਪੜ੍ਹੋ : ਖਰਚੇ ਘਟਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਪੂਰੇ ਸਾਲ ਲਈ ਕਿਰਾਏ 'ਤੇ ਲਵੇਗੀ ਏਅਰ ਕਰਾਫਟ

Related Post