ਬਲੂ ਵੇਲ੍ਹ ਗੇਮ ਦਾ ਕਹਿਰ: 20 ਬੱਚਿਆਂ ਨੇ ਲਾਏ ਬਾਹਾਂ 'ਤੇ ਕੱਟ

By  Joshi September 20th 2017 04:08 PM -- Updated: September 20th 2017 04:32 PM

ਤਕਰੀਬਨ ੨੦ ਵਿਦਿਆਰਥੀਆਂ ਨੇ ਬਲੂ ਵੇਲ੍ਹ ਗੇਮ ਦੇ ਕਾਰਨ ਆਪਣੇ ਹੱਥਾਂ 'ਤੇ ਕੱਟ ਦੇ ਨਿਸ਼ਾਨ ਲਗਾਏ ਹਨ ਅਤੇ ਸ਼ੱਕ ਹੈ ਕਿ ਇਹ ਬੱਚੇ ਖੁਦ ਨੂੰ ਮੌਤ ਦੇ ਘਾਟ ਉਤਾਰਣ ਵਾਲੇ ਸਨ।  blue whale game Karnataka

blue whale game Karnataka: 20 kids cut their arms to show off!ਇਹ ਬੱਚੇ ਕੇਂਦਰੀ ਵਿਦਿਆਲਯ ਸਕੂਲ ਦੇ ਸਨ ਅਤੇ ੮ਵੀਂ/੯ਵੀਂ ਜਮਾਤ ਦੇ ਸਨ। ਇਹਨਾਂ ਨੇ ਖੁਸ ਮੰਨਿਆ ਕਿ ਸਾਰੇ ਬੱਚੇ ਆਨਲਾਈਨ ਬਲੂ ਵੇਲ ਚੈਲੰਜ ਖੇਡ ਰਹੇ ਸਨ।

blue whale game Karnataka: 20 kids cut their arms to show off!ਜਦਕਿ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਹ ਬੱਚੇ ਗੇਮ ਨਹੀਂ ਖੇਡ ਰਹੇ ਸਨ, ਬਲਕਿ ਇਹਨਾਂ ਨੇ ਸਿਰਫ ਆਪਣੇ ਜਮਾਤੀਆਂ ਸਾਹਮਣੇ ਇਹ ਦਾਅਵਾ ਕਰਨ ਲਈ ਕੱਟ ਲਗਾਏ ਹਨ। blue whale game Karnataka

ਸਕੂਲ ਦੀ ਟੀਚਰ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ 'ਤੇ ਜਦੋਂ ਇਹ ਨਿਸ਼ਾਨ ਦੇਖੇ ਤਾਂ ਪੁੱਛਿਆ ਕਿ ਇਹ ਨਿਸ਼ਾਨ ਕੀ ਹਨ ਤਾਂ ਉਹਨਾਂ ਕਿਹਾ ਕਿ ਉਹ ਸਾਈਕਲ ਤੋਂ ਗਿਰ ਗਏ ਸਨ। ਉਹਨਾਂ ਨੂੰ ਕਾਊਸਲਿੰਗ ਲਈ ਭੇਜ ਦਿੱਤਾ ਗਿਆ ਹੈ।

blue whale game Karnataka: 20 kids cut their arms to show off!

ਬਾਅਦ 'ਚ ਬੱਿਚਆਂ ਨੇ ਸਕੂਲ ਪ੍ਰਸ਼ਾਸਨ ਨੂੰ ਦੱਸਿਆ ਕਿ ਉਹ ਆਪਣੇ ਜਮਾਤੀਆਂ ਨੂੰ ਝੂਠ ਬੋਲ ਰਹੇ ਸਨ ਅਤੇ ਇਸ ਝੂਠ ਨੂੰ ਸਾਬਿਤ ਕਰਨ ਲਈ ਉਹਨਾਂ ਨੂੰ ਕੱਟ ਲਗਾਉਣੇ ਪਏ ਹਨ।  blue whale game Karnataka

ਕੇਵੀ ਸਕੂਲ ਕਰਨਾਟਕ ਦੇ ਕੁੱਲ ੨੦ ਬੱਚੇ ਇਸ ਵਿੱਚ ਸ਼ਾਮਿਲ ਸਨ।

ਹੁਣ, ਇਸ ਗੇਮ ਨੇ ਕਈ ਬੱਚਿਆਂ ਦੀ ਜਾਨ ਲੈ ਲਈ ਹੈ ਅਤੇ ਕਈ ਬੱਚਿਆਂ ਨੂੰ ਇਸਦੇ ਚੰਗੁਲ 'ਚੋਂ ਬਚਾ ਲਿਆ ਗਿਆ ਹੈ।

—PTC News

Related Post