ਬਾਲੀਵੁੱਡ ਅਦਾਕਾਰ ਸੰਨੀ ਦਿਓਲ ਭਾਜਪਾ 'ਚ ਹੋਏ ਸ਼ਾਮਲ, ਗੁਰਦਾਸਪੁਰ ਤੋਂ ਚੋਣ ਲੜਨਾ ਤੈਅ

By  Jashan A April 23rd 2019 12:04 PM -- Updated: April 23rd 2019 12:12 PM

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਭਾਜਪਾ 'ਚ ਹੋਏ ਸ਼ਾਮਲ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਥੇ ਹੀ ਕਈ ਲੋਕ ਪਾਰਟੀਆਂ ਬਦਲ ਰਹੇ ਹਨ।

ਇਸ ਦੌਰਾਨ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਵੀ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ।

ਸੰਨੀ ਦਿਓਲ ਨੇ ਸੀਨੀਅਰ ਆਗੂ ਨਿਰਮਲਾ ਸੀਤਾਰਮਨ, ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਸਵੇਤ ਮਲਿਕ ਦੀ ਅਗਵਾਈ 'ਚ ਭਾਜਪਾ ਦਾ ਪੱਲਾ ਫੜ੍ਹਿਆ।ਮੰਨਿਆ ਜਾ ਰਿਹਾ ਹੈ ਕਿ ਪਾਰਟੀ ਉਹਨਾਂ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ।

-PTC News

Related Post