ਪੰਜ ਤੱਤਾਂ 'ਚ ਵਿਲੀਨ ਹੋਏ ਅਦਾਕਾਰ ਸੁਸ਼ਾਂਤ ਰਾਜਪੂਤ

By  Shanker Badra June 15th 2020 06:56 PM

ਪੰਜ ਤੱਤਾਂ 'ਚ ਵਿਲੀਨ ਹੋਏ ਅਦਾਕਾਰ ਸੁਸ਼ਾਂਤ ਰਾਜਪੂਤ:ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਪੰਜ ਤੱਤਾਂ 'ਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਦੇ ਵਿਲੇ ਪਰਲੇ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਪਿਤਾ, ਰਿਸ਼ਤੇਦਾਰ ,ਟੀ.ਵੀ ਅਤੇ ਫ਼ਿਲਮੀ ਸਿਤਾਰੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਨ। ਸ਼ਮਸ਼ਾਨਘਾਟ ਦੇ ਬਾਹਰ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਸੀ।

ਸੁਸ਼ਾਂਤ ਸਿੰਘ ਰਾਜਪੂਤ ਆਪਣੀ ਕਰਮਭੂਮੀ ਮੁੰਬਈ 'ਚ ਹੀ ਪੰਜ ਤੱਤਾਂ 'ਚ ਵਲੀਨ ਹੋ ਗਏ ਹਨ। ਇਸ ਤੋਂ ਪਹਿਲਾਂ ਸੁਸ਼ਾਂਤ ਦੀ ਮ੍ਰਿਤਕ ਦੇਹ ਨੂੰ ਵਿਰਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ਪਹੁੰਚਾਇਆ ਗਿਆ ਸੀ। ਵਿਰਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਸੁਸ਼ਾਂਤ ਦੇ ਅੰਤਿਮ ਦਰਸ਼ਨਾਂ ਲਈ ਬਾਲੀਵੁੱਡ ਸੈਲੀਬ੍ਰਿਟੀਜ਼ ਲਗਾਤਾਰ ਆ ਰਹੇ ਹਨ। ਸੁਸ਼ਾਂਤ ਦਾ ਪਰਿਵਾਰ ਪਟਨਾ 'ਚ ਰਹਿੰਦਾ ਹੈ।

ਅਮਿਤਾਭ ਬੱਚਨ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਜਾਣ ਤੋਂ ਕਾਫ਼ੀ ਦੁਖੀ ਹਨ। ਉਨ੍ਹਾਂ ਟਵੀਟ 'ਤੇ ਇਕ ਬਲੌਗ ਸ਼ੇਅਰ ਕੀਤਾ ਹੈ। ਉਨ੍ਹਾਂ ਇਸ ਵਿਚ ਲਿਖਿਆ ਹੈ ਕਿ ਕਿਉਂ? ਆਖ਼ਿਰ ਤੁਸੀਂ ਅਜਿਹਾ ਕਿਉਂ ਕੀਤਾ? ਆਪਣੀ ਜ਼ਿੰਦਗੀ ਖ਼ਤਮ ਕਿਉਂ ਕਰ ਲਈ? ਤੁਹਾਡੇ ਕੋਲ ਸ਼ਾਨਦਾਰ ਹੁਨਰ, ਬਿਹਤਰੀਨ ਦਿਮਾਗ਼ ਸੀ। ਫਿਰ ਵੀ ਬਿਨਾ ਪੁੱਛੇ, ਬਿਨਾ ਆਰਾਮ ਕੀਤੇ, ਕਿਉਂ?

Bollywood actor Sushant Singh Rajput’s Funeral ਪੰਜ ਤੱਤਾਂ 'ਚ ਵਿਲੀਨ ਹੋਏ ਅਦਾਕਾਰ ਸੁਸ਼ਾਂਤ ਰਾਜਪੂਤ

ਸੁਸ਼ਾਂਤ ਸਿੰਘ ਰਾਜਪੂਤ ਦੇ ਬਾਂਦਰਾ ਸਥਿਤ ਘਰ 'ਚ ਜਾਂਚ ਲਈ ਫੋਰੈਂਸਿਕ ਟੀਮ ਪਹੁੰਚ ਗਈ ਹੈ। ਇਸ ਘਰ 'ਚ ਉਨ੍ਹਾਂ ਨੂੰ ਐਤਵਾਰ ਯਾਨੀ 14 ਜੂਨ ਨੂੰ ਆਤਮ ਹੱਤਿਆ ਕਰ ਲਈ ਸੀ। ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਡਾਕਟਰਾਂ ਨੇ ਮੁਢਲੀ ਪੋਸਟਮਾਰਟਮ ਰਿਪੋਰਟ ਵੀ ਦੇ ਦਿੱਤੀ ਹੈ। ਆਤਮ ਹੱਤਿਆ ਕਰਨ ਤੋਂ ਪਹਿਲਾਂ ਆਖ਼ਿਰੀ ਵਾਰ ਸੁਸ਼ਾਂਤ ਨੇ ਦੋਸਤ ਮਹੇਸ਼ ਸ਼ੈੱਟੀ ਤੇ ਰੀਆ ਚੱਕਰਵਰਤੀ ਨੂੰ ਕਾਲ ਕੀਤੀ ਸੀ। ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਹਾਲੀਵੁੱਡ 'ਚ ਵੀ ਉਨ੍ਹਾਂ ਦੀ ਮੌਤ ਦੀ ਖਬਰ ਪਹੁੰਚ ਗਈ ਹੈ। WWE ਰੇਸਲਰ ਤੇ ਅਦਾਕਾਰ ਜਾਨ ਸੀਨਾ ਨੇ ਸੁਸ਼ਾਂਤ ਦੀ ਫੋਟੋ ਸ਼ੇਅਰ ਕਰ ਕੇ ਦੁੱਖ ਜਤਾਇਆ ਹੈ। ਹਾਲਾਂਕਿ ਉਨ੍ਹਾਂ ਨੇ ਤਸਵੀਰ 'ਚ ਕੁਝ ਲਿਖਿਆ ਨਹੀਂ ਹੈ। ਜਾਨ ਦੀ ਇਸ ਪੋਸਟ 'ਤੇ ਸੁਸ਼ਾਂਤ ਦੇ ਫੈਂਸ ਨੇ ਕੁਮੈਂਟ ਕੀਤੇ ਹਨ। ਸੁਸ਼ਾਂਤ ਨੂੰ ਸ਼ਰਧਾਜਲੀ ਦਿੱਤੀ ਹੈ। ਕਈ ਫੈਂਸ ਆਪਣੇ ਚਹੇਤੇ ਅਦਾਕਾਰ ਦੀ ਮੌਤ ਨਾਲ ਸਦਮੇ 'ਚ ਹਨ। ਉਨ੍ਹਾਂ ਨੂੰ ਯਕੀਨੀ ਨਹੀਂ ਹੋ ਰਿਹਾ ਹੈ ਕਿ ਸੁਸ਼ਾਂਤ ਨਹੀਂ ਰਹੇ।

ਦੱਸ ਦੇਈਏ ਕਿ ਸੁਸ਼ਾਂਤ ਰਾਜਪੂਤ ਨੇ ਬਾਲੀਵੁੱਡ 'ਚ ਆਪਣਾ ਕਰੀਅਰ ਟੀਵੀ ਤੋਂ ਸ਼ੁਰੂ ਕੀਤਾ ਸੀ। ਸੁਸ਼ਾਂਤ ਨੇ  'ਐਮ.ਐਸ.ਧੋਨੀ', 'ਛਿਛੋਰੇ, 'ਕੇਦਾਰਨਾਥ', 'ਪੀਕੇ' ਜਿਹੀਆਂ ਕਈ ਫ਼ਿਲਮਾਂ 'ਚ ਦਮਦਾਰ ਰੋਲ ਨਿਭਾਏ ਹਨ। ਸੁਸ਼ਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਉਨ੍ਹਾਂ ਦਾ ਟੀਵੀ ਸੀਰੀਅਲ 'ਪਵਿੱਤਰ ਰਿਸ਼ਤਾ' ਦਰਸ਼ਕਾਂ 'ਚ ਕਾਫ਼ੀ ਮਕਬੂਲ ਹੋਇਆ ਸੀ। ਇਸ ਤੋਂ ਬਾਅਦ 2013 'ਚ ਅਭਿਸ਼ੇਕ ਕਪੂਰ ਦੀ ਫਿਲਮ ਕਾਅ ਪੋਚੇ ਤੋਂ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

-PTCNews

Related Post