ਸਰਹੱਦ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲਾ ਜਾਸੂਸ ਗ੍ਰਿਫ਼ਤਾਰ

By  Ravinder Singh May 3rd 2022 02:14 PM

ਪਠਾਨਕੋਟ : ਪਠਾਨਕੋਟ ਪੁਲਿਸ ਨੇ ਖੁਫ਼ੀਆ ਜਾਣਕਾਰੀ ਪਾਕਿਸਤਾਨ ਨੂੰ ਭੇਜਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਗਦੀਸ਼ ਸਿੰਘ ਉਰਫ ਜੱਗਾ ਵਾਸੀ ਪਿੰਡ ਫੱਤੋਚੱਕ ਨਰੋਟ ਜੈਮਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਸਰਹੱਦ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲਾ ਜਾਸੂਸ ਗ੍ਰਿਫ਼ਤਾਰਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ। ਪੁਲਿਸ ਨੂੰ ਇਸ ਮਾਮਲੇ ਸਬੰਧੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਨਰੋਟ ਜੈਮਲ ਸਿੰਘ ਵਿੱਚ ਦਰਜ ਕੀਤੇ ਗਏ ਮਾਮਲੇ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਅਕਸਰ ਹੀ ਆਪਣੇ ਮੋਬਾਈਲ ਤੋਂ ਪਾਕਿਸਤਾਨ ਦੇ ਕਿਸੇ ਨਾ ਕਿਸੇ ਨੰਬਰ 'ਤੇ ਫੋਨ ਕਰਦਾ ਸੀ ਤੇ ਗੁਪਤ ਜਾਣਕਾਰੀ ਸਾਂਝੀ ਕਰਦਾ ਸੀ। ਸਰਹੱਦ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲਾ ਜਾਸੂਸ ਗ੍ਰਿਫ਼ਤਾਰਇਸ ਤੋਂ ਇਲਾਵਾ ਉਕਤ ਵਿਅਕਤੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ 'ਚ ਬੈਠੇ ਲੋਕਾਂ ਨਾਲ ਭਾਰਤ ਦੀ ਖ਼ੁਫੀਆ ਜਾਣਕਾਰੀ ਸਾਂਝੀ ਕਰਦਾ ਸੀ। ਮੁਲਜ਼ਮ ਵੱਲੋਂ ਆਪਣੇ ਦੇਸ਼ ਦੀ ਸੂਚਨਾ ਪਾਕਿਸਤਾਨ ਨੂੰ ਭੇਜੀ ਜਾਂਦੀ ਸੀ ਜਿਸ ਦੀ ਵਰਤੋਂ ਭਾਰਤ ਵਿਰੁੱਧ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਪੁਲਿਸ ਨੂੰ ਇਸ ਵਿਅਕਤੀ ਬਾਰੇ ਖ਼ੁਫੀਆ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰਹੱਦ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲਾ ਜਾਸੂਸ ਗ੍ਰਿਫ਼ਤਾਰਮੁਲਜ਼ਮਾਂ ਖ਼ਿਲਾਫ਼ ਥਾਣਾ ਨਰੋਟ ਜੈਮਲ ਸਿੰਘ ਵਿਖੇ ਸਰਕਾਰੀ ਸੀਕਰੇਟ ਐਕਟ ਦੀ ਧਾਰਾ 3, ਆਈਪੀਸੀ ਦੀ ਧਾਰਾ 414 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਈਦ ਦੇ ਤਿਉਹਾਰ ਨੂੰ ਲੈ ਕੇ ਪਠਾਨਕੋਟ ਪੁਲਿਸ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਦੇ ਅੱਧੀ ਦਰਜਨ ਪਿੰਡਾਂ ਤੇ ਨਦੀਆਂ-ਨਾਲਿਆਂ ਦੇ ਨੇੜੇ ਤਲਾਸ਼ੀ ਮੁਹਿੰਮ ਚਲਾਈ। 7 ਪਿੰਡਾਂ, ਨਦੀਆਂ, ਨਾਲਿਆਂ, ਜੰਗਲਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਵਿਸ਼ੇਸ਼ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਡੀਐਸਪੀ ਸਪੈਸ਼ਲ ਬ੍ਰਾਂਚ ਅਤੇ ਦਿਹਾਤੀ ਜਗਦੀਸ਼ ਰਾਜ ਦੀ ਦੇਖ-ਰੇਖ ਹੇਠ ਦਰਿਆ ਦੇ ਕੰਢਿਆਂ ਅਤੇ ਜੰਗਲੀ ਅਤੇ ਸੁੰਨਸਾਨ ਇਲਾਕਿਆਂ ਦੀ ਵੀ ਤਲਾਸ਼ੀ ਲਈ ਗਈ। ਇਹ ਵੀ ਪੜ੍ਹੋ : ਮਾਮੂਲੀ ਵਿਵਾਦ ਮਗਰੋਂ ਨੌਜਵਾਨ 'ਤੇ ਚੜ੍ਹਾਈ ਗੱਡੀ, ਪੀਜੀਆਈ 'ਚ ਹੋਈ ਮੌਤ

Related Post