ਯੂ.ਕੇ : 10 ਸਾਲਾ ਲੜਕੇ ਨੂੰ ਪ੍ਰਾਇਮਰੀ ਸਕੂਲ ਦੇ ਬਾਹਰ ਕਾਰ ਨੇ ਕੁਚਲਿਆ, ਮੌਤ (ਤਸਵੀਰਾਂ)

By  Joshi January 23rd 2018 03:20 PM -- Updated: January 23rd 2018 03:22 PM

Boy, 10, dies after being hit by car outside school in accident: ਯੂ.ਕੇ 'ਚ ਇੱਕ 10 ਸਾਲ ਦੇ ਲੜਕੇ ਦੀ ਇੱਕ ਪ੍ਰਾਇਮਰੀ ਸਕੂਲ ਦੇ ਬਾਹਰ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਮੌਤ ਹੋਣ ਦੀ ਖਬਰ ਹੈ।

ਪਿਛਲੇ ਦਿਨੀਂ ਸੇਠ ਬਟਲੇ ਨੱਲ ਇਹ ਹਾਦਸਾ ਸ਼ਹਿਰ, ਰਿਟਰਫੋਰਡ, ਨੋਟਸ ਵਿਖੇ ਕਿਨਲ ਪ੍ਰਾਇਮਰੀ ਸਕੂਲ ਦੇ ਨੇੜੇ ਤਿਲਨ ਲੇਨ ਵਿੱਚ ਵਾਪਰਿਆ, ਜਿੱਥੇ ਉਸਨੂੰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸਨੂੰ

ਕਰੀਬ 3:50 ਵਜੇ ਲੀਡਜ਼ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਨਟਿੰਘਮ ਪੁਲਿਸ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਪੀੜਤ ਦੀ 21 ਜਨਵਰੀ ਐਤਵਾਰ ਨੂੰ  ਹਸਪਤਾਲ 'ਚ ਮੌਤ ਹੋ ਗਈ ਹੈ।

Boy, 10, dies after being hit by car outside school in accidentBoy, 10, dies after being hit by car outside school in accident: ਦਸ 999 ਕਰਮਚਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ ਅਤੇ ਉਸ ਸੜਕ ਨੂੰ ਸ਼ਾਮ ਤੱਕ ਬੰਦ ਰੱਖਿਆ ਗਿਆ ਸੀ, ਜਿੱਥੇ ਇਹ ਹਾਦਸਾ ਵਾਪਰਿਆ ਸੀ।

ਦੱਸਣਯੋਗ ਹੈ ਕਿ ਦੁਰਘਟਨਾ ਤੋਂ ਛੇ ਦਿਨਾਂ ਬਾਅਦ ਸੇਠ ਬਟਲੇ ਦੀ ਮੌਤ ਹੋ ਗਈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਜੇਕਰ ਕਿਸੇ ਕੋਲ 15 ਜਨਵਰੀ ਨੂੰ ਵਾਪਰੀ ਇਸ ਘਟਨਾ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੈ ਤਾਂ '520' ਬਾਰੇ ਉਹਨਾਂ ਨੂੰ 101 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਕ ਪੁਲਿਸ ਬੁਲਾਰੇ ਨੇ ਕਿਹਾ, "ਸਾਨੂੰ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਅਤੇ ਉਹ ਇਸ ਸਮੇਂ ਪੂਰੀ ਪ੍ਰਾਈਵੇਸੀ ਚਾਹੁੰਦੇ ਹਨ।

ਕਰੈਸ਼ ਦੇ ਸਮੇਂ ਈਸਟ ਰੈਟਫੋਰਡ ਈਸਟ ਜ਼ਿਲ੍ਹਾ ਕੌਂਸਲਰ ਮਿਕ ਸਟੋਰੀ ਨੇ ਸੜਕ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ।

ਉਹਨਾਂ ਨੇ ਲਿੰਕਨਸ਼ਾਇਰ ਲਾਈਵ ਨੂੰ ਕਿਹਾ "ਮੇਰੀ ਪੂਰੀ ਹਮਦਰਦੀ ਪਰਿਵਾਰ ਨਾਲ ਹੈ।"

Boy, 10, dies after being hit by car outside school in accident"ਇਹ ਇਕ ਭਿਆਨਕ ਦੁਰਘਟਨਾ ਹੈ"।

"ਰੈਟਫੋਰਡ ਵਿਚ ਹਰ ਕੋਈ ਜਾਣਦਾ ਹੈ ਕਿ ਇਹ ਇਕ ਬਹੁਤ ਬਿਜ਼ੀ ਸੜਕ ਹੈ ਅਤੇ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇੱਥੇ ਹਾਦਸੇ ਜ਼ਿਆਦਾ ਵਾਪਰਦੇ ਹਨ।"

"ਪਰ ਮੈਨੂੰ ਨਹੀਂ ਪਤਾ ਕਿ ਕੀ ਕੀਤਾ ਜਾ ਸਕਦਾ ਹੈ। ਅਤੀਤ ਵਿਚ ਕੁਝ ਲੋਕਾਂ ਨੇ ਇਸ ਸੰਬੰਧ 'ਚ ਵਿਰੋਧ ਵੀ ਕੀਤਾ ਸੀ ਅਤੇ ਕਾਉਂਟੀ ਕੌਂਸਲ ਦੇ ਅਫ਼ਸਰਾਂ ਨੇ ਇਸ ਵੱਲ ਧਿਆਨ ਦਿੱਤਾ ਹੈ ਪਰ ਇਸ ਨੂੰ ਸੁਲਝਾਉਣ ਲਈ ਬਹੁਤ ਕੁਝ ਨਹੀਂ ਕੀਤਾ ਗਿਆ।"

—PTC News

Related Post