ਥਾਣੇ 'ਚ ਬੰਦ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

By  Jagroop Kaur April 18th 2021 05:13 PM

ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਥਾਣੇ 'ਚ ਬੀਤੇ ਦਿਨੀਂ ਚੋਰੀ ਦੇ ਦੋਸ਼ਾਂ ਹੇਠ ਇਕ ਮੁਲਜ਼ਮ ਨੂੰ ਬੀਤੇ ਦਿਨ ਹਿਰਾਸਤ ਵਿਚ ਲਿਆ ਸੀ। ਉਕਤ ਨੌਜਵਾਨ ਨੇ ਅੱਜ ਥਾਣਾ ਕਰਤਾਰਪੁਰ ਦੇ ਹਵਾਲਾਤ 'ਚ ਸ਼ੱਕੀ ਹਾਲਾਤ ਵਿਚ ਗਰਿੱਲ ਨਾਲ ਚੱਦਰ ਬਣ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਉਰਫ਼ ਕਾਲਾ ਪੁੱਤਰ ਮੋਹਨਲਾਲ ਨਿਵਾਸੀ ਪਿੰਡ ਮੁਦੋਵਾਲ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।

19 deaths over past four months in Kapurthala jail raises alarm | Hindustan  Times

Also Read | Weekend Curfew in Delhi: Police issues warning for violators

ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਪੁਲਸ ਨੇ ਸ਼ਨਿਚਰਵਾਰ ਨੂੰ ਹੀ ਉਕਤ ਨੌਜਵਾਨ ਨੂੰ ਚੋਰੀ ਦੇ ਦੋਸ਼ ਵਿਚ ਫੜਿਆ ਸੀ। ਪੁਲਿਸ ਮੁਲਾਜ਼ਮਾਂ ਨੇ ਦੇਰ ਰਾਤ ਉਸ ਨੂੰ ਸੌਣ ਲਈ ਚੱਦਰ ਦਿੱਤੀ ਅਤੇ ਮੁਲਜ਼ਮ ਨੇ ਉਸੇ ਚੱਦਰ ਨੂੰ ਗਰਿੱਲ 'ਚ ਫਸਾ ਕੇ ਉਸ ਨਾਲ ਫਾਹਾ ਲੈ ਲਿਆ।10-year-old Gurugram boy accidentally hangs self while playing with rope

ਉਥੇ ਹੀ ਨੌਜਵਾਨ ਦੀ ਮੌਤ ਦੇ ਬਾਅਦ ਪਰਿਵਾਰ ਵਾਲਿਆਂ ਵੱਲੋਂ ਥਾਣਾ ਦਾ ਘਿਰਾਓ ਕਰਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਮਾਪਿਆਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਹੀ ਪੁਲਿਸ ਉਨ੍ਹਾਂ ਦੇ ਬੇਟੇ ਨੂੰ ਅਗਵਾ ਕਰਕੇ ਲੈ ਗਈ ਸੀ ਅਤੇ ਅੱਜ ਉਸ ਦੀ ਮੌਤ ਹੋ ਗਈ। ਇਹ ਸਭ ਪੁਲਿਸ ਵੱਲੋਂ ਕੀਤਾ ਗਿਆ ਹੈ।

ਕਰਤਾਰਪੁਰ ਥਾਣੇ ਦੇ ਸਬ ਇੰਸਪੈਕਟਰ ਆਤਮਜੀਤ ਨੇ ਦੱਸਿਆ ਕਿ 379ਬੀ ਧਾਰਾ ਤਹਿਤ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਉਸ ਨੇ ਚੱਦਰ ਲਈ ਅਤੇ ਉਸੇ ਨੂੰ ਫਾੜ ਕੇ ਫਾਹਾ ਲੈ ਲਿਆ। ਉਸ ਵੇਲੇ ਥਾਣਾ ਇੰਚਾਰਜ ਰਾਜੀਵ ਕੁਮਾਰ ਛੁੱਟੀ 'ਤੇ ਸਨ ਅਤੇ ਸਬ ਇੰਸਪੈਕਟਰ ਆਤਮਜੀਤ ਕੌਲ ਚਾਰਜ ਸੀ।

Click here to follow PTC News on Twitter

Related Post