Earthquake: ਦਿੱਲੀ 'ਚ ਦੁਪਹਿਰ ਵੇਲੇ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ

By  Shanker Badra May 10th 2020 03:28 PM -- Updated: May 10th 2020 03:35 PM

Earthquake: ਦਿੱਲੀ 'ਚ ਦੁਪਹਿਰ ਵੇਲੇ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ:ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਐਤਵਾਰ ਦੁਪਹਿਰ ਵੇਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਰਿਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.5 ਮੈਗਨੀਟਿਊਡ ਮਾਪੀ ਗਈ ਹੈ। ਉੱਥੇ ਭੂਚਾਲ ਦੇ ਝਟਕੇ ਲੱਗਦਿਆਂ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਹਨ। ਇਸ ਦੌਰਾਨ ਫਲੈਟਾਂ 'ਚ ਰਹਿਣ ਵਾਲੇ ਲੋਕ ਜ਼ਿਆਦਾ ਡਰੇ ਤੇ ਸਹਿਮੇ ਦਿਖਾਈ ਦਿੱਤੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 12-13 ਅਪ੍ਰੈਲ ਨੂੰ ਦਿੱਲੀ-ਐੱਨਸੀਆਰ 'ਚ ਲਗਾਤਾਰ 2 ਦਿਨ ਭੂਚਾਲ ਦੇ ਝਟਕੇ ਲੱਗੇ ਸਨ ਅਤੇ ਭੂਚਾਲ ਦਾ ਕੇਂਦਰ ਦਿੱਲੀ 'ਚ ਹੀ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕਰ ਰਹੇ ਹਨ। ਇਸ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। -PTCNews

Related Post