ਲੰਡਨ 'ਚ ਹੋਏ ਧਮਾਕੇ 'ਚ ਇੱਕ ਵਿਅਕਤੀ ਦੀ ਹੋਈ ਗ੍ਰਿਫਤਾਰੀ

By  Joshi September 16th 2017 05:57 PM -- Updated: September 16th 2017 06:10 PM

British police arrests 18 year old in hunt for London train bomber

ਬ੍ਰਿਟਿਸ਼ ਪੁਲਿਸ ਨੇ ਸ਼ੁੱਕਰਵਾਰ ਨੂੰ ਲੰਡਨ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ੧੮ ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦਾ ਇਸ ਧਮਾਕੇ ਵਿੱਚ ਮਹੱਤਵਪੂਰਨ ਰੋਲ ਦੱਸਿਆ ਜਾ ਰਿਹਾ ਹੈ।

British police arrests 18 year old in hunt for London train bomberਕਾਊਂਟਰ ਟੈਰੋਰਿਜ਼ਮ ਪੁਲਿਸਿੰਗ ਦੇ ਸੀਨੀਅਰ ਨੈਸ਼ਨਲ ਕੋਆਰਡੀਨੇਟਰ ਨੀਲ ਬਾਸੂ ਨੇ ਇਕ ਬਿਆਨ ਵਿਚ ਕਿਹਾ, "ਅਸੀਂ ਸਵੇਰੇ ਸਾਡੀ ਜਾਂਚ ਵਿਚ ਇਕ ਵੱਡੀ ਗ੍ਰਿਫਤਾਰੀ ਕੀਤੀ ਹੈ। ਹਾਲਾਂਕਿ ਅਸੀਂ ਇਸ ਮਾਮਲੇ 'ਚ ਮਿਲੇ ਸਬੂਤਾਂ ਤੋਂ ਖੁਸ਼ ਹਾਂ, ਪਰ ਜਾਂਚ ਅਜੇ ਜਾਰੀ ਹੈ ਅਤੇ ਮਸਲਾ ਗੰਭੀਰ ਹੈ।"

British police arrests 18 year old in hunt for London train bomberਇਸ ਵਿਅਕਤੀ ਨੂੰ ਡਵਰ ਦੇ ਦੱਖਣੀ ਪੋਰਟ ਖੇਤਰ ਵਿਚ ਅੱਤਵਾਦ ਵਿਰੋਧੀ ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ।

British police arrests 18 year old in hunt for London train bomberਇਸਲਾਮੀ ਰਾਜ ਦੇ ਅੱਤਵਾਦੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

—PTC News

Related Post