ਸਾਢੇ ਚਾਰ ਸਾਲ ਐਸ.ਸੀ ਭਾਈਚਾਰੇ ਦੀ ਗੱਲ ਨਾ ਕਰਨ ਵਾਲੇ ਮੁੱਖ ਮੰਤਰੀ ਨੂੰ ਅੱਜ ਭਲਾਈ ਸਕੀਮਾਂ ਦੀ ਯਾਦ ਆਈ: ਜਸਵੀਰ ਸਿੰਘ ਗੜ੍ਹੀ

By  Jashan A July 30th 2021 01:16 PM -- Updated: July 30th 2021 01:18 PM

ਸ੍ਰੀ ਮੁਕਤਸਰ ਸਾਹਿਬ: ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਗ੍ਰਹਿ ਵਿਖੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜ਼ਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ - ਬਸਪਾ ਦਾ ਗਠਜੋੜ ਇੱਕ ਮਜਬੂਤ ਗਠਜੋੜ ਹੈ ਅਤੇ ਸਾਰੀਆਂ ਵਿਰੋਧੀ ਧਿਰਾਂ ਮਿਲਕੇ ਵੀ ਇਸ ਗਠਜੋੜ ਦਾ ਮੁਕਾਬਲਾ ਨਹੀਂ ਕਰ ਸਕਦੀਆਂ।

ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਵੱਲੋਂ ਬੂਥ ਲੈਵਲ ਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਐਸ ਸੀ ਭਲਾਈ ਸਕੀਮਾਂ ਸਬੰਧੀ ਬਿੱਲ ਲਿਆਉਣ ਦੇ ਬਿਆਨ 'ਤੇ ਗੜ੍ਹੀ ਨੇ ਕਿਹਾ ਕਿ ਅੱਜ ਐਸ ਸੀ ਭਾਈਚਾਰੇ ਦੀਆਂ ਸਕੀਮਾਂ ਦੀ ਗੱਲ ਕਰਨ ਵਾਲੀ ਕਾਂਗਰਸ ਨੇ ਸਾਢੇ ਚਾਰ ਸਾਲ ਵਿਚ ਭਾਈਚਾਰੇ ਲਈ ਕੋਈ ਕਦਮ ਨਹੀਂ ਚੁੱਕਿਆ।

ਹੋਰ ਪੜ੍ਹੋ: ਲਹਿਰਾਗਾਗਾ ‘ਚ ਭਾਰੀ ਮੀਂਹ ਦਾ ਕਹਿਰ, ਹੜ੍ਹ ਵਰਗੇ ਬਣੇ ਹਾਲਾਤ, ਦੇਖੋ ਤਸਵੀਰਾਂ

ਉਹਨਾਂ ਕਿਹਾ ਕਿ ਕਾਂਗਰਸ ਦੇ ਹਾਈਕਮਾਂਡ 'ਚੋਂ ਆਏ 18 ਨੁਕਾਤੀ ਪ੍ਰੋਗਰਾਮ ਨੂੰ ਨਵਜੋਤ ਸਿੱਧੂ ਨੇ 5 ਨੁਕਾਤੀ ਬਣਾ ਦਿੱਤਾ ਅਤੇ ਜਦ ਉਹ ਇਹ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਤਾਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਇਸ ਚੋਂ 80 ਪ੍ਰਤੀਸ਼ਤ ਕੰਮ ਹੋ ਚੁੱਕੇ ਹਨ। ਨਵਜੋਤ ਸਿੱਧੂ ਤੋਂ ਪੰਜਾਬ ਨੂੰ ਕੋਈ ਆਸ ਨਹੀਂ ਹੈ।

ਪੰਜਾਬ ਦਾ ਹਰ ਵਰਗ ਅੱਜ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਸੜਕਾਂ ਤੇ ਹੈ। ਉਹਨਾਂ ਕਿਹਾ ਕਿ ਐਸ ਸੀ ਭਾਈਚਾਰੇ ਸਬੰਧੀ ਕਾਂਗਰਸੀ ਆਗੂਆਂ ਵੱਲੋਂ ਜ਼ੋ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਇਸਦਾ ਵਿਰੋਧ ਬਸਪਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਜਾਰੀ ਰਹੇਗਾ।

ਕਾਂਗਰਸੀ ਆਗੂ ਅਜੀਤਇੰਦਰ ਮੋਫਰ ਵੱਲੋਂ ਐਸ ਸੀ ਭਾਈਚਾਰੇ ਲਈ ਵਰਤੀ ਗਲਤ ਸ਼ਬਦਾਵਲੀ ਵਿਰੁੱਧ 3 ਅਗਸਤ ਨੂੰ ਸਰਦੂਲਗੜ੍ਹ ਤੋਂ ਮੋਫਰ ਪਿੰਡ ਤੱਕ ਕਾਂਗਰਸ ਦੀ ਜਲੂਸ ਯਾਤਰਾ ਕੱਢੀ ਜਾਵੇਗੀ।

ਆਮ ਆਦਮੀ ਪਾਰਟੀ ਸਬੰਧੀ ਉਹਨਾਂ ਕਿਹਾ ਕਿ ਇਹ ਬਿਲਕੁਲ ਝੂਠੇ ਵਾਅਦੇ ਕਰ ਰਹੀ ਪਾਰਟੀ ਹੈ ਅਤੇ ਇਸ ਪਾਰਟੀ ਦੇ ਆਗੂ ਆਪਸ ਵਿਚ ਹੀ ਉਲਝੇ ਹੋਏ ਹਨ। ਕਾਂਗਰਸੀ ਆਗੂਆਂ ਵੱਲੋਂ ਐਸ ਸੀ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਨੂੰ ਡਿਪਟੀ ਸੀ ਐਮ ਬਣਾਉਣ ਦੇ ਦਿੱਤੇ ਜਾ ਰਹੇ ਬਿਆਨ ਬਾਰੇ ਉਹਨਾਂ ਕਿਹਾ ਕਿ ਸਾਡਾ ਮੁੱਖ ਮੁੱਦਾ ਸਿਹਤ, ਸਿੱਖਿਆ ਅਤੇ ਰੋਜਗਾਰ ਹੈ ਅਤੇ ਕਾਂਗਰਸ ਨੇ ਇਹਨਾਂ 'ਚੋਂ ਕੁਝ ਵੀ ਆਮ ਲੋਕਾਂ ਤੱਕ ਸਹੀ ਤਰ੍ਹਾਂ ਨਹੀਂ ਪਹੁੰਚਦਾ ਕੀਤਾ।

-PTC News

Related Post