Tue, Jul 8, 2025
Whatsapp

Nangal 'ਚ ਸਵਾ ਸਾਲਾਂ ਮਾਸੂਮ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਹੋਈ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਇਲਾਕੇ ਦੇ ਸਮਾਜ ਸੇਵੀ ਸੰਜੇ ਸਾਹਨੀ ਨੇ ਦੱਸਿਆ ਕਿ ਨੰਗਲ ਇਲਾਕੇ ਦੇ ਪੁਰਾਣਾ ਗੁਰਦੁਆਰਾ ਮੁਹੱਲਾ ਵਾਸੀ ਗੋਲਡੀ ਪੁਰੀ ਦਾ ਲੜਕਾ ਨਹਾਉਣ ਸਮੇਂ ਬਾਥਰੂਮ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ।

Reported by:  PTC News Desk  Edited by:  Aarti -- April 27th 2024 03:31 PM
Nangal 'ਚ ਸਵਾ ਸਾਲਾਂ ਮਾਸੂਮ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਹੋਈ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

Nangal 'ਚ ਸਵਾ ਸਾਲਾਂ ਮਾਸੂਮ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਹੋਈ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਜਾਬ ਦੇ ਨੰਗਲ ਦੇ ਮੁਹੱਲਾ ਪੁਰਾਣਾ ਗੁਰੂਦੁਆਰਾ ਇਲਾਕੇ 'ਚ ਸਵਾ ਸਾਲ ਦੇ ਬੱਚੇ ਦੀ ਬਾਥਰੂਮ 'ਚ ਪਾਣੀ ਨਾਲ ਖੇਡਦੇ ਹੋਏ ਬਾਲਟੀ 'ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕ ਬੱਚੇ ਦਾ ਪਿਤਾ ਕਬਾੜ ਦਾ ਵਪਾਰੀ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। 

ਇਲਾਕੇ ਦੇ ਸਮਾਜ ਸੇਵੀ ਸੰਜੇ ਸਾਹਨੀ ਨੇ ਦੱਸਿਆ ਕਿ ਨੰਗਲ ਇਲਾਕੇ ਦੇ ਪੁਰਾਣਾ ਗੁਰਦੁਆਰਾ ਮੁਹੱਲਾ ਵਾਸੀ ਗੋਲਡੀ ਪੁਰੀ ਦਾ ਲੜਕਾ ਨਹਾਉਣ ਸਮੇਂ ਬਾਥਰੂਮ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। 

ਇਸ ਮਾਮਲੇ ਤੋਂ ਬਾਅਦ ਪੂਰੇ ਇਲਾਕੇ ’ਚ ਮਾਤਮ ਛਾ ਗਿਆ ਹੈ। ਮਾਂ ਪਿਓ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। 

ਇਹ ਵੀ ਪੜ੍ਹੋ: IMD Alert In Punjab: ਪੰਜਾਬ 'ਚ ਪਵੇਗਾ ਮੀਂਹ ਤੇ ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

- PTC NEWS

Top News view more...

Latest News view more...

PTC NETWORK
PTC NETWORK