ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ 12 ਮਈ ਨੂੰ ਆਵੇਗੀ ਪੰਜਾਬ, ਨਵਾਂ ਸ਼ਹਿਰ 'ਚ ਹੋਵੇਗੀ ਵਿਸ਼ਾਲ ਰੈਲੀ

By  Jashan A April 12th 2019 01:12 PM

ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ 12 ਮਈ ਨੂੰ ਆਵੇਗੀ ਪੰਜਾਬ, ਨਵਾਂ ਸ਼ਹਿਰ 'ਚ ਹੋਵੇਗੀ ਵਿਸ਼ਾਲ ਰੈਲੀ,ਜਲੰਧਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਮੈਦਾਨ 'ਚ ਉਤਾਰੇ ਜਾ ਰਹੇ ਹਨ ਅਤੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।

bsp ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ 12 ਮਈ ਨੂੰ ਆਵੇਗੀ ਪੰਜਾਬ, ਨਵਾਂ ਸ਼ਹਿਰ 'ਚ ਹੋਵੇਗੀ ਵਿਸ਼ਾਲ ਰੈਲੀ

ਇਸ ਦੇ ਤਹਿਤ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ 12 ਮਈ ਨੂੰ ਪੰਜਾਬ ਆਵੇਗੀ। ਜਿਸ ਦੀ ਜਾਣਕਾਰੀ ਜਲੰਧਰ ਤੋਂ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਦਿੱਤੀ।

ਹੋਰ ਪੜ੍ਹੋ:ਪੰਜਾਬ ‘ਚ 19 ਮਈ ਅਤੇ ਹਰਿਆਣਾ ‘ਚ 12 ਮਈ ਨੂੰ ਹੋਣਗੀਆਂ ਲੋਕ ਸਭਾ ਚੋਣਾਂ, ਕੋਡ ਆਫ ਕੰਡਕਟ ਲਾਗੂ

bsp ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ 12 ਮਈ ਨੂੰ ਆਵੇਗੀ ਪੰਜਾਬ, ਨਵਾਂ ਸ਼ਹਿਰ 'ਚ ਹੋਵੇਗੀ ਵਿਸ਼ਾਲ ਰੈਲੀ

ਉਹਨਾਂ ਇਹ ਵੀ ਕਿਹਾ ਕਿ ਇਸ ਮੌਕੇ ਨਵਾਂ ਸ਼ਹਿਰ 'ਚ ਵਿਸ਼ਾਲ ਰੈਲੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਬਸਪਾ ਪੰਜਾਬ ਜਮਹੂਰੀ ਗਠਜੋੜ ਨਾਲ ਮਿਲ ਕੇ 3 ਸੀਟਾਂ 'ਤੇ ਚੋਣ ਲੜ ਰਹੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ 'ਚ ਪੰਜਾਬ 'ਚ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਜਿਸ ਦੇ ਨਤੀਜੇ 19 ਮਈ ਨੂੰ ਐਲਾਨੇ ਜਾਣਗੇ।

-PTC News

Related Post