ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਫੈਸਲਾ ਸਰਾਹੁਣਯੋਗ- ਪ੍ਰਕਾਸ਼ ਸਿੰਘ ਬਾਦਲ

By  Joshi February 1st 2018 02:06 PM -- Updated: February 1st 2018 02:08 PM

Budget 2018: decision to double the income of the farmers is laudable - Parkash Singh Badal: ਮੋਦੀ ਸਰਕਾਰ ਦੇ ਆਖਰੀ ਪੂਰਨ ਬਜਟ 'ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਇਹ ਬਜਟ ਕਿਸਾਨ, ਖੇਤੀਬਾੜੀ ਅਤੇ ਗਰੀਬ ਵਰਗ ਲਈ ਬਹੁਤ ਲਾਹੇਵੰਦ ਹੈ।

Budget 2018: decision to double the income of the farmers is laudable - Parkash Singh Badalਉਹਨਾਂ ਕਿਹਾ ਕਿ ਕਿਸਾਨਾਂ ਅਤੇ ਖੇਤੀਬਾੜੀ ਨਾਲ ਸੰਬੰਧਤ ਲੋਕਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਫਸਲਾਂ ਦੀ ਜਿੰਨ੍ਹੀ ਲਾਗਤ ਹੈ ਉਹਦੇ ਤੋਂ ਡੇਢ ਗੁਣਾ ਮੁੱਲ ਦਿੱਤੇ ਜਾਣ ਦਾ ਫੈਸਲਾ ਸਲਾਹੁਣਯੋਗ ਹੈ।  ਸਾਰੀਆਂ ਫਸਲਾਂ ਐਮ.ਐਸ.ਪੀ 'ਤੇ ਖਰੀਦੇ ਜਾਣ ਦੇ ਸਰਕਾਰ ਦੇ ਫੈਸਲੇ ਦਾ ਵੀ ਸਾਬਕਾ ਮੁੱਖ ਮੰਤਰੀ ਨੇ ਵੀ ਸਵਾਗਤ ਕੀਤਾ।

Budget 2018: decision to double the income of the farmers is laudable - Parkash Singh Badal: ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਖੇਤਰ ਬਾਰੇ ਗੱਲ ਕਰਦਿਆਂ 42 ਮੈਗਾ ਫੂਡ ਪਾਰਕ ਖੋਲ੍ਹਣ ਦੇ ਫੈਸਲੇ ਦੀ ਵੀ ਸ: ਬਾਦਲ ਨੇ ਸਰਾਹਣਾ ਕੀਤੀ।  ਉਹਨਾਂ ਕਿਹਾ ਕਿ ਕਿਸਾਨਾਂ ਲਈ ਬਹੁਤ ਵਧੀਆ ਬਜਟ ਰਿਹਾ ਅਤੇ ਉਹਨਾਂ ਦੀ ਆਮਦਨ ਇਨਕਮ ਦੁਗਣੀ ਹੋਣ ਦੇ ਰਾਹ ਆਖਿਰਕਾਰ ਖੁੱਲ੍ਹ ਸਕਣਗੇ।

Budget 2018: decision to double the income of the farmers is laudable - Parkash Singh Badalਆਖਰੀ ਬਜਟ ਤੋਂ ਲਗਾਈਆਂ ਜਾ ਰਹੀਆਂ ਉਮੀਦਾਂ ਬਾਰੇ ਇੱਕ ਸਵਾਲ ਦੇ ਜਵਾਬ 'ਚ ਸ: ਬਾਦਲ ਨੇ ਕਿਹਾ ਕਿ ਵੈਸੇ ਹਰ ਬਜਟ ਲੋਕ ਭਲਾਈ ਲਈ ਹੁੰਦਾ ਹੈ, ਪਰ ਇਹ ਬਜਟ ਵੀ ਕਾਫੀ ਵਧੀਆ ਰਿਹਾ ਅਤੇ ਸਾਰੇ ਵਰਗ ਦੇ ਲੋਕਾਂ ਲਈ ਕਾਫੀ ਵਧੀਆ ਸਕੀਮਾਂ ਲਿਆਂਦੀਆਂ ਗਈਆਂ ਹਨ। ਉਹਨਾਂ ਨੇ ਸਰਕਾਰ ਨੂੰ ਇਸ ਬਜਟ 'ਤੇ ਵਧਾਈ ਦਿੰਦਿਆਂ ਸੁਭਕਾਮਨਾਵਾਂ ਵੀ ਦਿੱਤੀਆਂ।

—PTC News

Related Post