ਬਠਿੰਡਾ, ਗਿੱਦੜਬਾਹਾ ਅਤੇ ਸੰਗਰੂਰ 'ਚ ਲੱਗਣਗੇ ਸੋਲਰ ਖੇਤੀ ਪੰਪ

By  Joshi March 24th 2018 12:35 PM -- Updated: March 24th 2018 12:37 PM

Budget Punjab Solar Farming Pumps to be installed in Bathinda, Gidderbaha & Sangrur: ਬਠਿੰਡਾ, ਗਿੱਦੜਬਾਹਾ ਅਤੇ ਸੰਗਰੂਰ 'ਚ ਲੱਗਣਗੇ ਸੋਲਰ ਖੇਤੀ ਪੰਪ

ਮਨਪ੍ਰੀਤ ਬਾਦਲ ਵੱਲੋ ਪੇਸ਼ ਕੀਤੇ ਅੱਜ ਦੇ ਬਜਟ ਵਿੱਚ ਬਠਿੰਡਾ, ਗਿੱਦੜਬਾਹਾ ਅਤੇ ਸੰਗਰੂਰ ਜ਼ਿਲ੍ਹੇ 'ਚ 500 ਸੋਲਰ ਸ੍ਰਟੀਟ ਪੰਪ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਹਨਾਂ ਖੇਤੀ ਪੰਪ ਸੈੱਟਾਂ ਦਾ ਸੂਰਜੀਕਰਣ ਕੀਤੇ ਜਾਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।

ਇਸੇ ਅਧੀਨ 3500 ਬਾਇਓ ਪਲਾਂਟ ਗੈਸ ਲਗਾਉਣ ਦੀ ਵੀ ਤਜਵੀਜ਼ ਪੇਸ਼ ਕੀਤੀ ਗਈ ਹੈ।  ਦੱਸ ਦੇਈਏ ਕਿ ਅੱਜ ਕਾਂਗਰਸ ਸਰਕਾਰ ਵੱਲੋਂ ਆਪਣਾ ਦੂਸਰਾ ਬਜਟ ਪੇਸ਼ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਵੱਡੀ ਗੱਲ ਜੋ ਬਜਟ ‘ਚੋਂ ਨਿਕਲ ਕੇ ਆ ਰਹੀ ਹੈ, ਕਿ ਆਮਦਨ ਕਰ ਦੇਣ ਵਾਲਿਆਂ ‘ਤੇ ਹੋਰ ਭਾਰ ਪੈ ਸਕਦਾ ਹੈ। 200ਰੁਪਏ/ਮਹੀਨਾ ਫੀ ਦੇਣ ‘ਤੇ ਕਾਨੂੰਨ ਬਣ ਸਕਦਾ ਹੈ, ਜਿਸਨੂੰ ‘ਵਿਕਾਸ’ ਟੈਕਸ ਦਾ ਨਾਮ ਦਿੱਤਾ ਜਾ ਸਕਦਾ ਹੈ।

ਮਿਲੀ ਜਾਣਕਾਰੀ ਮੁਤਾਬਕ, ਕਿਸਾਨ ਕਰਜ਼ ਲਈ 4250 ਕਰੋੜ ਰਾਖਵੇਂ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਇਸ ਰਕਮ ਬਾਰੇ ਬਜਟ ‘ਚ ਤਜਵੀਜ਼ ਪੇਸ਼ ਕੀਤੀ ਗਈ ਹੈ।

—PTC News

Related Post