ਰੋਕਿਆ ਬੁਲੇਟ ਦੇ ਪਟਾਕੇ ਪਾਉਣ ਤੋਂ, ਵਾਪਰੀ ਇਹ ਵਾਰਦਾਤ!

By  Joshi October 8th 2017 06:31 PM

Bullet Motorcycle : ਤਰਨਤਾਰਨ 'ਚ ਮਾਹੌਲ ਉਸ ਸਮੇਂ ਵਿਵਾਦਪੂਰਨ ਹੋ ਗਿਆ ਜਦੋਂ ਬੁਲਟ ਮੋਟਰਸਾਈਕਲ ਦੇ ਪਟਾਕਿਆਂ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋ ਗਈ। ਇਹ ਲੜ੍ਹਾਈ ਇੰਨ੍ਹੀ ਵੱਧ ਗਈ ਸੀ ਕਿ ਤੇਜ਼ਧਾਰ ਹਥਿਆਰ ਅਤੇ ਗੋਲੀਆਂ ਵੀ ਚੱਲ ਗਈਆਂ। Bullet Motorcycle: ਰੋਕਿਆ ਬੁਲੇਟ ਦੇ ਪਟਾਕੇ ਪਾਉਣ ਤੋਂ, ਵਾਪਰੀ ਇਹ ਵਾਰਦਾਤ!ਜਾਣਕਾਰੀ ਮੁਤਾਬਿਕ, ਪੀੜਤ ਧਿਰ ਨੇ ਦੂਸਰੀ ਧਿਰ ਨੂੰ ਮੋਟਰਸਾਈਕਲ ਦੇ ਪਟਾਕੇ ਪਾ ਕੇ ਗਲੀ 'ਚ ਲੰਘਣ ਤੋਂ ਰੋਕਿਆ ਸੀ। ਥੋੜ੍ਹੇ ਜਿਹੇ ਵਿਵਾਦ ਤੋਂ ਬਾਅਦ ਉਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਸੀ। ਪਰ, ਬਾਅਦ ਵਿੱਚ ਦੂਸਰੀ ਧਿਰ ਨੇ ਪਹਿਲੇ ਗ੍ਰੁੱਪ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਹਨਾਂ ਨੇ ਤੇਜ਼ਧਾਰ ਹਥਿਆਰ ਅਤੇ ਰਾਈਫਲ ਨਾਲ ਗੋਲੀਆਂ ਚਲਾਈਆਂ। Bullet Motorcycle: ਰੋਕਿਆ ਬੁਲੇਟ ਦੇ ਪਟਾਕੇ ਪਾਉਣ ਤੋਂ, ਵਾਪਰੀ ਇਹ ਵਾਰਦਾਤ!ਇਸ ਹਮਲੇ ਨੇ ਉਹਨਾਂ ਦੇ ਪਰਿਵਾਰ ਦੀਆਂ ਦੋ ਔਰਤਾਂ ਸਮੇਤ 5 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। —PTC News  

Related Post