ਖੁਦ ਹਨੇਰਿਆਂ 'ਚ ਬੈਠਿਆਂ ਨੇ ਇੰਝ ਕੀਤਾ ਦੂਜਿਆਂ ਦੇ ਘਰਾਂ ਨੂੰ ਰੌਸ਼ਨ

By  Jagroop Kaur November 12th 2020 08:04 PM -- Updated: November 12th 2020 08:07 PM

ਚੰਡੀਗੜ੍ਹ : ਕਹਿੰਦੇ ਨੇ ਜਿਸ ਕੋਲ ਹੁਨਰ ਹੁੰਦਾ ਹੈ,ਉਹ ਕਦੇ ਵੀ ਤੇ ਕਿਤੇ ਵੀ ਆਪਣੀ ਕਲਾਂ ਨਾਲ ਲੋਹਾ ਮਨਵਾ ਸਕਦਾ ਹੈ|ਜੀ ਹਾਂ,ਅਜਿਹਾ ਹੀ ਕੁਝ ਕਰ ਦਿਖਾਇਆ ਹੈ ਬੁੜੈਲ ਜੇਲ੍ਹ ਦੇ ਕੈਦੀਆਂ ਨੇ ਜਿਨ੍ਹਾਂ ਨੇ ਆਪਣੀ ਕਲਾਂ ਨੂੰ ਬਾਖੂਬੀ ਬਿਆਨ ਕੀਤਾ ਹੈ ਇਨ੍ਹਾਂ ਖੂਬਸੂਰਤ ਦੀਵਿਆਂ ਦੇ ਨਾਲ, ਜੀ ਹਾਂ, ਖੂਬਸੂਰਤ ਦੀਵੇ ਬਣਾਏ ਗਏ ਹਨ । ਇਹ ਦੀਵੇ ਬਣਾਏ ਨੇ ਹੈ ਬੁੜੈਲ ਜੇਲ੍ਹ ਦੇ ਕੈਦੀਆਂ ਵੱਲੋਂ , ਜੋ ਖੁਦ ਹਨੇਰਿਆਂ 'ਚ ਬੈਠੇ ਨੇ ਪਰ ਆਪਣੇ ਹੁਨਰ ਦੇ ਰਾਹੀਂ ਦੁਜਿਆਂ ਦੇ ਘਰਾਂ ਨੂੰ ਰੌਸ਼ਨ ਕਰਨਾ ਚਾਹੁੰਦੇ ਨੇ ਵੈਸੇ ਦੀਵੇ ਤਾਂ ਬਹੁਤ ਤਰਾਂ ਦੇ ਹੁੰਦੇ ਨੇ|

ਪਰ ਮਿੱਟੀ ਦੇ ਦੀਵੇ ਅਤੇ ਜੈਲ ਕੈਂਡਲਸ ਜੋ ਇਨ੍ਹਾਂ ਕੈਦੀਆਂ ਨੇ ਬਣਾਏ ਨੇ, ਉਹ ਚੰਗੇ ਮਟੀਰੀਅਲ ਦਾ ਇਸਤੇਮਾਲ ਕਰ ਬਣਾਏ ਗਏ ਨੇ, ਤਾਂ ਜੋ ਉਨ੍ਹਾਂ ਨਾਲ ਪ੍ਰਦੂਸ਼ਣ ਨਾ ਹੋਵੇ, ਅਤੇ ਦੂਜੀ ਗੱਲ, ਕਿ ਇਨ੍ਹਾਂ ਦੀਵਿਆਂ ਗੀ ਕੀਮਤ ਬਹੁਤ ਹੀ ਘੱਟ ਰੱਖੀ ਗਈ ਹੈ | ਜਿਸ ਨਾਲ ਹਰ ਕੋਈ ਉਨ੍ਹਾਂ ਨੂੰ ਖਰੀਦ ਸਕੇ। ਤੇ ਆਪਣੇ ਘਰ ਅਤੇ ਜਿੰਦਗੀ ਨੂੰ ਰੌਸ਼ਨ ਕਰਨ ਦੇ ਚਾਹ ਨੂੰ ਪੂਰਾ ਕਰ ਸਕਣ।

ਜ਼ਿਕਰ ਏ ਖਾਸ ਹੈ ਕਿ ਇਹ ਦੀਵੇ ਚੰਡੀਗੜ੍ਹ ਦੀ ਸੁਖਣਾ ਲੇਕ, ਸੈਕਟਰ 22 ਅਤੇ ਸੈਕਟਰ 17 'ਚ ਪੁਲਿਸ ਹੈੱਡਕੁਆਟਰ ਦੇ ਬਾਹਰ ਡਿਸਪਲੇ ਕੀਤੇ ਗਏ ਨੇ। ਜਿਥੋਂ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਤੇ ਆਪਣੇ ਘਰ ਨੂੰ ਰੁਸ਼ਨਾ ਸਕਦੇ ਹੋ। ਤਾਂ ਵਾਕੇ ਹੀ ਇਹਨਾਂ ਕੈਦੀਆਂ ਦੇ ਹੁਨਰ ਨੂੰ ਸਲਾਮ ਹੈ। ਇੱਕ ਪਾਸੇ ਜਿਥੇ ਮੰਦੀ ਦਾ ਦੌਰ ਚੱਲ ਰਿਹਾ ਹੈ ਤੇ ਲੋਕ ਦੀਵਾਲੀ ਦੇ ਤਿਉਹਾਰ 'ਤੇ ਖਰੀਦਦਾਰੀ ਕਰਨ ਤੋਂ ਕੰਨੀ ਕਤਰਾ ਰਹੇ ਨੇ...ਉਥੇ ਹੀ ਇਹ ਦੀਵੇ ਲੋਕਾਂ ਨੂੰ ਖੁਸ਼ੀਆਂ ਦਾ ਤਿਉਹਾਰ ਮਨਾਉਣ ਲਈ ਮਦਦ ਜ਼ਰੂਰ ਕਰਨਗੇ।

Related Post