Sat, Jul 27, 2024
Whatsapp

ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ, CAT ਨੇ DGP ਵੀ.ਕੇ. ਭੰਵਰਾ ਦੀ ਅਰਜ਼ੀ ਕੀਤੀ ਰੱਦ...ਪੜ੍ਹੋ ਪੂਰਾ ਮਾਮਲਾ

ਡੀਜੀਪੀ ਵੀ.ਕੇ. ਭੰਵਰਾ ਨੇ ਗੌਰਵ ਯਾਦਵ ਦੀ ਨਿਯੁਕਤੀ ਦੇ ਖਿਲਾਫ ਦਾਇਰ ਪਟੀਸ਼ਨ 'ਚ ਕਿਹਾ ਸੀ ਕਿ ਗੌਰਵ ਯਾਦਵ ਦੀ ਡੀਜੀਪੀ ਦੇ ਅਹੁਦੇ 'ਤੇ ਨਿਯੁਕਤੀ ਯੂ.ਪੀ.ਐਸ.ਸੀ. (UPSC) ਦੀਆਂ ਵਿਵਸਥਾਵਾਂ ਅਤੇ ਪ੍ਰਕਿਰਿਆ ਦੇ ਮੁਤਾਬਕ ਨਹੀਂ ਕੀਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- May 06th 2024 11:49 AM
ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ, CAT ਨੇ DGP ਵੀ.ਕੇ. ਭੰਵਰਾ ਦੀ ਅਰਜ਼ੀ ਕੀਤੀ ਰੱਦ...ਪੜ੍ਹੋ ਪੂਰਾ ਮਾਮਲਾ

ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ, CAT ਨੇ DGP ਵੀ.ਕੇ. ਭੰਵਰਾ ਦੀ ਅਰਜ਼ੀ ਕੀਤੀ ਰੱਦ...ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ: ਡੀਜੀਪੀ ਗੌਰਵ ਯਾਦਵ ਨੂੰ ਸੈਂਟਰਲ ਐਡਮਿਨਿਸਟੇਸ਼ਨ ਟ੍ਰਿਬਿਊਨਲ (CAT) ਤੋਂ ਵੱਡੀ ਰਾਹਤ ਮਿਲੀ ਹੈ। ਕੈਟ ਨੇ ਗੌਰਵ ਯਾਦਵ ਖਿਲਾਫ਼ ਡੀਜੀਪੀ ਅਹੁਦੇ 'ਤੇ ਨਿਯੁਕਤੀ ਨੂੰ ਲੈ ਕੇ ਦਾਖਲ ਕੀਤੀ ਡੀਜੀਪੀ ਵੀਕੇ ਭੰਵਰਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।

ਦੱਸ ਦਈਏ ਕਿ ਡੀਜੀਪੀ ਵੀ.ਕੇ. ਭੰਵਰਾ ਨੇ ਗੌਰਵ ਯਾਦਵ ਦੀ ਨਿਯੁਕਤੀ ਦੇ ਖਿਲਾਫ ਦਾਇਰ ਪਟੀਸ਼ਨ 'ਚ ਕਿਹਾ ਸੀ ਕਿ ਗੌਰਵ ਯਾਦਵ ਦੀ ਡੀਜੀਪੀ ਦੇ ਅਹੁਦੇ 'ਤੇ ਨਿਯੁਕਤੀ ਯੂ.ਪੀ.ਐਸ.ਸੀ. (UPSC) ਦੀਆਂ ਵਿਵਸਥਾਵਾਂ ਅਤੇ ਪ੍ਰਕਿਰਿਆ ਦੇ ਮੁਤਾਬਕ ਨਹੀਂ ਕੀਤੀ ਗਈ ਹੈ। ਇਸਤੋਂ ਇਲਾਵਾ ਨਿਯੁਕਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਵੀ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਡੀਜੀਪੀ ਅਹੁਦੇ 'ਤੇ ਤੈਅ ਨਿਯਮਾਂ ਅਨੁਸਾਰ ਨਿਯੁਕਤੀ ਕਰਨ ਦੀ ਗੱਲ ਕਹਿ ਚੁੱਕਾ ਹੈ।


ਚਿੱਠੀ 'ਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਭੰਵਰਾ 1987 ਬੈਚ ਦੇ ਅਧਿਕਾਰੀ ਹਨ ਤਾਂ ਗੌਰਵ ਯਾਦਵ 1992 ਬੈਚ ਦੇ ਹਨ, ਜਿਸ ਤਹਿਤ ਗੌਰਵ ਯਾਦਵ ਉਨ੍ਹਾਂ ਤੋਂ ਜੂਨੀਅਰ ਹਨ ਅਤੇ ਇਸ ਨਿਯੁਕਤੀ ਵਿੱਚ ਸੀਨੀਅਰਤਾ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਬੇਹੱਦ ਸੰਵੇਦਨਸ਼ੀਲ ਵੀ, ਇਸ ਲਈ ਡੀਜੀਪੀ ਦੇ ਅਹੁਦੇ 'ਤੇ ਤੈਅ ਪ੍ਰਕਿਰਿਆ ਤਹਿਤ ਹੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਕਿਸੇ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ।

ਹਾਲਾਂਕਿ ਗੌਰਵ ਯਾਦਵ ਜੁਲਾਈ 2022 ਤੋਂ ਇਸ ਅਹੁਦੇ 'ਤੇ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਨੂੰ ਲਗਭਗ 2 ਸਾਲ ਹੋ ਚੁੱਕੇ ਹਨ, ਪਰ ਇਹ ਪਟੀਸ਼ਨ ਲਗਭਗ ਇਕ ਸਾਲ ਬਾਅਦ ਪਿਛਲੇ ਸਾਲ ਉਨ੍ਹਾਂ ਦੀ ਨਿਯੁਕਤੀ ਖਿਲਾਫ਼ ਦਾਇਰ ਕੀਤੀ ਗਈ ਸੀ, ਜਿਸ ਨੂੰ ਕੈਟ ਨੇ ਅੱਜ ਪਟੀਸ਼ਨ ਦੇਰ ਨਾਲ ਦਾਇਰ ਕਰਨ ਦੇ ਆਧਾਰ 'ਤੇ ਰੱਦ ਕਰ ਦਿੱਤਾ ਹੈ।

- PTC NEWS

Top News view more...

Latest News view more...

PTC NETWORK