'ਆਪ' ਅਪ੍ਰੇਸ਼ਨ ਲੋਟਸ ਦੇ ਸਬੂਤ ਪੇਸ਼ ਕਰ ਕੇ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾਏ ਜਾਂਚ : ਤਰੁਣ ਚੁੱਘ

By  Ravinder Singh September 16th 2022 04:11 PM

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਵੱਲੋਂ ਆਪ੍ਰੇਸ਼ਨ ਲੋਟਸ ਦੀ ਗੱਲ ਨੂੰ ਦੁਨੀਆ ਦਾ ਸਭ ਤੋਂ ਵੱਡਾ ਝੂਠ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਾਰੇ ਟਿੱਪਣੀ ਕਰਦੇ ਹੋਏ ਕਿ ਪੰਜਾਬ ਦੀ ਮਾਲੀ ਹਾਲਤ ਠੀਕ ਨਹੀਂ ਹੈ। ਲੋਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਨਿਰਾਸ਼ ਹਨ ਤੇ ਮੁਲਾਜ਼ਮ ਵਰਗ ਤਨਖ਼ਾਹਾਂ ਨਾ ਮਿਲਣ ਕਾਰਨ ਸੜਕਾਂ ਉਤੇ ਉਤਰਿਆ ਹੋਇਆ ਹੈ। ਵਿੱਤ ਮੰਤਰੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਕੋਝੀ ਸਿਆਸਤ ਕਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਜੇ ਤੁਹਾਡੇ ਕੋਲ ਤੱਥ ਹਨ ਤਾਂ ਮੈਂ ਇਹ ਮੰਗ ਕਰਦਾ ਹਾਂ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ।

'ਆਪ' ਅਪ੍ਰੇਸ਼ਨ ਲੋਟਸ ਦੇ ਸਬੂਤ ਪੇਸ਼ ਕਰ ਕੇ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾਏ ਜਾਂਚ : ਤਰੁਣ ਚੁੱਘਆਮ ਆਦਮੀ ਪਾਰਟੀ ਸੀਬੀਆਈ ਜਾਂਚ ਜ਼ਰੂਰ ਕਰਵਾਏ। ਆਪਣੀ ਸਰਕਾਰ ਦੇ ਅਧੀਨ ਆਉਣ ਵਾਲੇ ਪੁਲਿਸ ਅਧਿਕਾਰੀਆਂ ਤੋਂ ਜਾਂਚ ਕਿਉਂ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ, ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਨੈਤਿਕ ਪਤਨ ਹੈ ਕਿ ਰੋਜ਼ ਕਹਿੰਦੇ ਹਨ ਕਿ ਸਾਡੇ ਵਿਧਾਇਕ ਵਿਕ ਰਹੇ ਹਨ। ਅਸੀਂ ਖ਼ਰੀਦਦਾਰ ਨਹੀਂ ਹਾਂ ਪਰ ਇਹ ਆਮ ਆਦਮੀ ਪਾਰਟੀ ਵੱਲੋਂ ਇਹ ਮੰਨਣਾ ਕਿ ਸਾਡੇ ਵਿਧਾਇਕ ਵਿਕ ਰਹੇ ਹਨ, ਇਹ ਵੀ ਸੂਬਾ ਸਰਕਾਰ ਦੀ ਨਾਕਾਮੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੱਡਾ ਬਹੁਮਤ ਦਿੱਤਾ ਹੈ ਪਰ 'ਆਪ' ਦਾ ਰਿਪੋਰਟ ਕਾਰਡ ਜ਼ੀਰੋ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਵੀ ਆਪ੍ਰੇਸ਼ਨ ਲੋਟਸ ਨਹੀਂ ਚਲਾਇਆ ਜਾ ਰਿਹਾ ਅਤੇ ਤੁਹਾਡੇ ਕੋਲ ਕੋਈ ਤੱਥ ਜਾਂ ਸਬੂਤ ਹੈ ਤਾਂ ਸਭ ਦੇ ਸਾਹਮਣੇ ਰੱਖੋ। ਪੰਜਾਬ ਵਿਚ ਕਾਨੂੰਨੀ ਵਿਵਸਥਾ ਦਾ ਬੁਰਾ ਹਾਲ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।

'ਆਪ' ਅਪ੍ਰੇਸ਼ਨ ਲੋਟਸ ਦੇ ਸਬੂਤ ਪੇਸ਼ ਕਰ ਕੇ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾਏ ਜਾਂਚ : ਤਰੁਣ ਚੁੱਘਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਘਿਰੀ ਹੋਈ ਹੈ। ਸੂਬੇ ਦੇ ਸਰਹੱਦੀ ਇਲਾਕਿਆਂ ਵਿਚ ਨਾਜਾਇਜ਼ ਮਾਈਨਿੰਗ ਜ਼ੋਰਾਂ ਉਤੇ ਚੱਲ ਰਹੀ ਹੈ। ਇਸ ਗੱਲ ਉਤੇ ਰਾਜਪਾਲ ਵੀ ਚਿੰਤਾ ਕਰ ਰਹੇ ਹਨ। ਫੌਜ ਅਤੇ ਬੀਐਸਐਫ ਵੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਹੈ। ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਤਾੜਨਾ ਮਿਲ ਚੁੱਕੀ ਹੈ। ਪੰਜਾਬ ਸਰਕਾਰ ਦੇ ਅਫਸਰ ਸੂਬੇ ਤੋਂ ਡੈਪੂਟੇਸ਼ਨ ਉਤੇ ਬਾਹਰ ਜਾ ਰਹੇ ਹਨ। ਕੁਝ ਮਹੀਨਿਆਂ ਵਿਚ ਹੀ ਸਰਕਾਰ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।

ਰਿਪੋਰਟ-ਹਰਪ੍ਰੀਤ ਬੰਦੇਸ਼ਾ

-PTC News

ਇਹ ਵੀ ਪੜ੍ਹੋ : ਸਿਹਤ ਮੰਤਰੀ ਵੱਲੋਂ ਸਰਕਾਰੀ ਹਸਪਤਾਲ 'ਚ ਚੈਕਿੰਗ, ਡਾਕਟਰਾਂ ਦਾ ਕੀਤਾ ਸਨਮਾਨ

Related Post