ਇਸ ਦਾਦੀ ਦੀਆਂ ਕਿਆ ਬਾਤਾਂ, ਟੱਪਦੀ ਹੈ ਕੁਝ ਇਸ ਤਰ੍ਹਾਂ ਨਾਲ ਰੱਸੀ!

By  Joshi October 18th 2017 08:33 PM -- Updated: October 18th 2017 08:35 PM

ਕਹਿੰਦੇ ਹਨ ਕਿ ਬੁਢਾਪੇ 'ਚ ਇਨਸਾਨ ਮੁਹਤਾਜ ਹੋ ਜਾਂਦਾ ਹੈ ਅਤੇ ਉਠਣ ਬੈਠਣ ਲਈ ਵੀ ਸਹਾਰਾ ਭਾਲਣ ਲੱਗਦਾ ਹੈ ਕਿਉਂਕਿ ਸਰੀਰ ਹੌਲੀ ਹੌਲੀ ਸਾਥ ਛੱਡਣ ਲੱਗਦਾ ਹੈ। ਪਰ ਇਸ ਕਥਨ ਨੂੰ ਗਲਤ ਸਾਬਿਤ ਕੀਤਾ ਹੈ ਰਾਜਸਥਾਨ, ਉਦੇਪੁਰ 'ਚ ਰਹਿਣ ਵਾਲੀ 81 ਸਾਲਾਂ ਗੰਗਾ ਦੇਵੀ ਨੇ।

ਗੰਗਾ ਦੇਵੀ ਹਰ ਰੋਜ਼ 51 ਵਾਰ ਰੱਸੀ ਟੱਪਦੀ ਹੈ ਅਤੇ ਇੰਨ੍ਹੀਨ ਹੀ ਵਾਰ ਉਹ ਉਠਕ-ਬੈਠਕ ਵੀ ਲਗਾਉਂਦੀ ਹੈ। ਇਸ ਤੋਂ ਇਲਾਵਾ ਉਹ ਹਰ ਰੋਜ਼ ਤਕਰੀਬਨ 5 ਕਿਲੋਮੀਟਰ ਤੱਕ ਸੈਰ ਕਰਦੀ ਹੈ। ਇੱਥੋਂ ਤੱਕ ਕਿ ਉਹਨਾਂ ਦੇ ਸਾਰੇ ਦੰਦ ਅਜੇ ਤੱਕ ਠੀਕ ਠਾਕ ਹਨ।

ਹਰ ਰੋਜ਼ ਸਵੇਰੇ 5 ਵਜੇ ਉਠ ਕੇ ਮੰਦਿਰ ਜਾਣ ਦਾ ਰੁਟੀਨ ਵੀ ਗੰਗਾ ਦੇਵੀ ਨੇ ਅਜੇ ਤੱਕ ਨਹੀਂ ਤੋੜਿਆ। ਦਿਨ 'ਚ ਸਿਰਫ ਇੱਕ ਵਾਰ ਖਾਣਾ ਖਾ ਕੇ ਬਾਕੀ ਸਮੇਂ ਦੁੱਧ ਅਤੇ ਫਲ ਖਾਣ ਵਾਲੀ ਇਹ ਦਾਦੀ ਮੌਕਾ ਮਿਲਣ 'ਤੇ ਗਾਣੇ ਲਗਾ ਕੇ ਖੂਬ ਡਾਂਸ ਵੀ ਕਰਦੀ ਹੈ।

ਦੱਸਣਯੋਗ ਹੈ ਕਿ ਗੰਗਾ ਦੇਵੀ ਦੇ ਪਤੀ ਦੀ ਮੌਤ 10  ਸਾਲ ਪਹਿਲਾਂ ਹੋ ਗਈ ਸੀ ਅਤੇ ਉਹ ਆਪਣੀ ਪੈਨਸ਼ਨ ਤਾਂ ਲੈਂਦੀ ਹੀ ਹੈ ਨਾਲ ਹੀ ਵਣ ਵਿਭਾਗ ਦੇ ਲਈ ਵੀ ਕੰਮ ਕਰਦੀ ਹੈ।

ਇੰਨ੍ਹੀ ਉਮਰ 'ਚ ਵੀ ਇੰਨ੍ਹੀ ਚੁਸਤੀ ਫੁਰਤੀ ਨਾਲ ਦਾਦੀ ਨੇ ਅੱਲੜ੍ਹ ਉਮਰ ਦੀਆਂ ਮੁਟਿਆਰਾਂ ਨੂੰ ਵੀ ਮਾਤ ਦਿੱਤੀ ਹੋਈ ਹੈ।

—PTC News

Related Post