ਭਾਵੇਂ ਨਹੀਂ ਸਾਂਭਿਆ ਚਾਰਜ ਫੇਰ ਵੀ ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਦੇ ਨਵੇਂ ਬਿਜਲੀ ਮੰਤਰੀ

By  Jashan A June 26th 2019 02:35 PM

ਭਾਵੇਂ ਨਹੀਂ ਸਾਂਭਿਆ ਚਾਰਜ ਫੇਰ ਵੀ ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਦੇ ਨਵੇਂ ਬਿਜਲੀ ਮੰਤਰੀ,ਚੰਡੀਗੜ੍ਹ: ਪੰਜਾਬ ਕੈਬਿਨਟ 'ਚ ਵਿਭਾਗਾਂ ਦਾ ਫੇਰਬਦਲ ਹੋਣ ਬਾਅਦ ਸਾਰੇ ਮੰਤਰੀਆਂ ਨੇ ਆਪਣੇ-ਆਪਣੇ ਵਿਭਾਗ ਦਾ ਅਹੁਦਾ ਸੰਭਾਲ ਲਿਆ ਹੈ। ਪਰ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਜੇ ਵੀ ਅਹੁਦਾ ਨਹੀਂ ਸੰਭਾਲਿਆ।

ਨਵਜੋਤ ਸਿੱਧੂ ਦੇ ਮਹਿਕਮਾ ਸੰਭਾਲਣ ਤੇ ਅਜੇ ਸਸਪੈਂਸ ਬਣਿਆ ਹੋਇਆ ਹੈ। ਪਰ ਪੰਜਾਬ ਸਕੱਤਰੇਤ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ।ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਦਫਤਰ ਦੇ ਬਾਹਰ ਨਵਾ ਬੋਰਡ ਲੱਗਾ ਦਿਤਾ ਹੈ ਜਿਸ ਵਿਚ ਸਿੱਧੂ ਦੇ ਨਾਮ ਥੱਲੇ ਉਹਨਾਂ ਦਾ ਨਵਾਂ ਮਹਿਕਮਾ ਬਿਜਲੀ ਵਿਭਾਗ ਲਿਖਿਆ ਹੋਇਆ ਹੈ।

ਹੋਰ ਪੜ੍ਹੋ: ਹੁਣ ਇਸ ਤਰ੍ਹਾਂ ਬੁੱਕ ਹੋਵੇਗੀ ਮੋਬਾਇਲ 'ਤੇ ਜਨਰਲ ਟਿਕਟ, ਪੜ੍ਹੋ ਪੂਰੀ ਖਬਰ

ਸਿੱਧੂ ਨੇ 19 ਦਿਨ ਬਾਅਦ ਵੀ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ ਹੈ, ਜਿਸ ਦੇ ਚੱਲਦੇ ਕੰਮਕਾਜ ਪ੍ਰਭਾਵਤ ਹੋ ਰਿਹਾ ਹੈ। ਕੈਪਟਨ ਇਸੇ ਨੂੰ ਲੈ ਕੇ ਨਾਰਾਜ਼ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਕੈਪਟਨ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਬਿਜਲੀ ਵਿਭਾਗ ਦੇ ਦਿੱਤਾ ਹੈ ਜਿਸ ਕਰਕੇ ਉਹ ਨਾਰਾਜ਼ ਹਨ।

-PTC News

Related Post