Calgary 'ਚ ਤੂਫਾਨ ਦੀ ਚਿਤਾਵਨੀ ਜਾਰੀ, ਟੋਰਨਾਡੋ ਤੂਫਾਨ ਦੀ ਸੰਭਾਵਨਾ

By  Joshi July 15th 2018 03:07 PM

calgary ਕੈਲਗਰੀ 'ਚ ਤੂਫਾਨ ਦੀ ਚਿਤਾਵਨੀ ਜਾਰੀ, ਟੋਰਨਾਡੋ ਤੂਫਾਨ ਦੀ ਸੰਭਾਵਨਾ

ਕੈਨੇਡਾ ਦੇ ਸੂਬੇ ਅਲਬਟਰਾ 'ਚ ਮੌਸਮ ਵਿਭਾਗ ਵੱਲੋਂ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਚਿਤਾਵਨੀ ਮੁਤਾਬਕ, ਅਗਲੇ ਕੁੱਝ ਘੰਟਿਆਂ ਤੱਕ ਸੂਬੇ 'ਚ ਮੌਸਮ ਕਾਫੀ ਖਰਾਬ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਅਲਬਰਟਾ 'ਚ ਵੱਡਾ ਤੂਫਾਨ ਆ ਸਕਦਾ ਹੈ ਅਤੇ ਟੋਰਨਾਡੋ (ਬਵੰਡਰ) ਤੂਫਾਨ ਦਾ ਖਤਰਾ ਵੀ ਦਰਸਾਇਆ ਜਾ ਰਿਹਾ ਹੈ।

calgary weather alert, tornado warning issued ਅਜੇ ਵੀ ਕਈ ਥਾਵਾਂ 'ਤੇ ਮੌਸਮ ਕਾਫੀ ਖਰਾਬ ਹੈ।

ਅਧਿਕਾਰੀਆਂ ਅਨੁਸਾਰ, ਤੇਜ਼ ਹਵਾਵਾਂ ਨਾਲ ਆਏ ਤੂਫਾਨ 'ਚ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ 'ਤੇ ਦਰੱਖਤ ਦੀ ਟਾਹਣੀ ਟੁੱਟ ਕੇ ਡਿੱਗ ਗਈ ਸੀ। ਇਸ ਸਮੇਂ ਗੱਡੀਆਂ ਚਲਾਉਣ ਵਾਲਿਆਂ ਨੂੰ ਵੀ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ।

—PTC News

Related Post