ਅਮਰੀਕਾ ਦੇ ਸੈਨ ਡਿਆਗੋ ਬੇਸ 'ਤੇ ਤਾਇਨਾਤ ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ , 21 ਲੋਕ ਜ਼ਖਮੀ

By  Shanker Badra July 13th 2020 03:42 PM

ਅਮਰੀਕਾ ਦੇ ਸੈਨ ਡਿਆਗੋ ਬੇਸ 'ਤੇ ਤਾਇਨਾਤ ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ , 21 ਲੋਕ ਜ਼ਖਮੀ:ਲੌਸ ਐਂਜਲਸ : ਅਮਰੀਕਾ ਦੇਕੈਲੀਫੋਰਨੀਆ ਸਥਿਤ ਨੇਵਲ ਬੇਸ ਫੌਜੀ ਡਿਆਗੋ ਵਿਚ ਅਮਰੀਕੀ ਜਲ ਸੈਨਾ ਦੇ ਇਕ ਸਮੁੰਦਰੀ ਜਹਾਜ਼ ਵਿੱਚ ਅੱਗ ਲੱਗ ਗਈ ਹੈ। ਇਸ ਹਾਦਸੇ ਦੌਰਾਨ 17 ਨਾਵਿਕਾਂ ਅਤੇ ਚਾਰ ਨਾਗਰਿਕਾਂ ਸਮੇਤ ਕੁੱਲ 21 ਲੋਕ ਜ਼ਖਮੀ ਹੋਏ ਹਨ। ਅਮਰੀਕੀ ਪੈਸੀਫਿਕ ਫਲੀਟ ‘ਨੇਵਲ ਸਰਫੇਸ ਫੋਰਸ’ ਦੇ ਬੁਲਾਰੇ ਮਾਈਕ ਰਾਇਨ ਨੇ ਕਿਹਾ ਕਿ ਯੂ.ਐੱਸ.ਐੱਸ. ਬੋਨਹੋਮ ਰਿਚਰਡ ਨੂੰ ਐਤਵਾਰ ਸਵੇਰੇ 9 ਵਜੇ ਤੋਂ ਪਹਿਲਾਂ ਅੱਗ ਲੱਗ ਗਈ ਸੀ।

ਜਾਣਕਾਰੀ ਅਨੁਸਾਰ ਜਲ ਸੈਨਾ ਨੇ ਐਤਵਾਰ ਨੂੰ ਬਿਆਨ ਜਾਰੀ ਕੀਤਾ ਸੀ ਕਿ ਇੱਕ ਸਥਾਨਕ ਹਸਪਤਾਲ ਵਿਚ 17 ਸੈÎਨਿਕਾਂ ਅਤੇ ਚਾਰ ਨਾਗਰਿਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹ ਸਾਰੇ ਖ਼ਤਰੇ ਤੋਂ ਬਾਹਰ ਹਨ। ਜਹਾਜ਼ 'ਤੇ ਸਾਰਿਆਂ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਅੱਗ 'ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅਮਰੀਕਾ ਦੇ ਸੈਨ ਡਿਆਗੋ ਬੇਸ 'ਤੇ ਤਾਇਨਾਤ ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ , 21 ਲੋਕ ਜ਼ਖਮੀ

ਰਾਇਨ ਮੁਤਾਬਕ ਜ਼ਖਮੀਆਂ ਵਿਚੋਂ 17 ਜਲ ਸੈਨਾ ਦੇ ਕਰਮਚਾਰੀ ਅਤੇ ਚਾਰ ਨਾਗਰਿਕ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਸਮੁੰਦਰੀ ਜ਼ਹਾਜ਼ ਵਿਚ ਹੋਏ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਧਮਾਕੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਿਸ ਸਮੇਂ ਇਹ ਹਾਦਸਾ ਹੋਇਆ ਸੀ, ਉਸ ਸਮੇਂ ਜਹਾਜ਼ ਵਿਚ 160 ਸੈਨਿਕ ਮੌਜੂਦ ਸਨ।

ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾਂ ਦੀ ਦੇਖਭਾਲ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ ਹੈ। ਸਮੁੰਦਰੀ ਜਹਾਜ਼ ‘ਤੇ ਚਾਲਕ ਦਲ ਦੇ ਮੈਂਬਰਾਂ ਦੀ ਗਿਣਤੀ ਲਗਭਗ 1000 ਹੈ। ਨੇਵੀ ਨੇ  ਸੁਰੱਖਿਆ ਦੇ ਮੱਦੇਨਜ਼ਰ ਐਤਵਾਰ ਨੂੰ ਸਮੁੰਦਰੀ ਜਹਾਜ਼ ਵਿਚ ਸਵਾਰ ਸਾਰੇ ਮਲਾਹਾਂ ਨੂੰ ਹਟਾ ਦਿੱਤਾ ਹੈ।

-PTCNews

Related Post