ਯੂ.ਕੇ : ਮਾਂ ਦੀ ਬੱਚਿਆਂ ਨੂੰ ਅਪੀਲ, "ਚਾਕੂਆਂ ਦੀ ਨਾ ਵਰਤੋਂ ਕਰੋ"

By  Joshi February 22nd 2018 03:52 PM

Camden stabbings:  grieving mother begs to kids to stop violence: ਇਕ ਮਾਂ, ਜਿਸ ਦੇ ਦੋ ਬੇਟੇ ਉੱਤਰੀ ਲੰਡਨ ਵਿਚ ਪੰਜ ਮਹੀਨੇ ਦੇ ਅੰਦਰ ਦੀ ਚਾਕੂ ਦੇ ਵਾਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ,  ਨੇ ਨੌਜਵਾਨਾਂ ਨੂੰ ਹਥਿਆਰਾਂ ਖਾਸਕਰ ਚਾਕੂਆਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਿਹਾ ਹੈ। ੨੦ ਸਾਲਾ ਸਾਦਿਕ ਅਦਨ ਮੁਹੰਮਦ, ਮੰਗਡੇਨ ਰੋਡ, ਕੈਮਡੇਨ ਵਿਚ ਮੰਗਲਵਾਰ ਨੂੰ 22:10 ਜੀ/ਐਮ.ਟੀ 'ਤੇ ਚਾਕੂ ਨਾਲ ਵਾਰ ਕਰ ਕੇ ਮਾਰ ਦਿੱਤਾ ਗਿਆ ਸੀ। ਉਹ ਰਾਤ ਨੂੰ ਕੈਮਡੇਨ ਵਿੱਚ ਮਾਰੇ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਸੀ। 17 ਸਾਲਾ ਅਬਬਦਾਰੀਮ ਹਸਨ ਬਰੇਥੋਲਮਿਊ ਰੋਡ 'ਤੇ ਦਮ ਤੋੜ ਗਿਆ ਸੀ। ਮੁਹੰਮਦ ਦੀ ਮਾਂ, ਫੋਜ਼ਿਆ ਅਬਦਿ ਨੇ ਕਿਹਾ, "ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਜਿਨ੍ਹਾਂ ਬੱਚਿਆਂ ਕੋਲ ਚਾਕੂ ਰੱਖੇ ਹਨ, ਕ੍ਰਿਪਾ ਕਰ ਕੇ ਇਹਨਾਂ ਦੀ ਵਰਤੋਂ ਬੰਦ ਕਰੋ।" Camden stabbings:  grieving mother begs to kids to stop violence: ਸਤੰਬਰ ਦੇ 2017 ਵਿਚ ਉਸ ਦੇ ਇਕ ਹੋਰ ਪੁੱਤਰ, 20, ਦੀ ਚਾਕੂ ਮਾਰ ਕੇ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸਨੇ ਆਪਣੇ ਦੋਹਾਂ ਪੁੱਤਰਾਂ ਲਈ ਕਿਹਾ, ਇਹ "ਗਲਤ ਜਗ੍ਹਾ, ਗਲਤ ਸਮਾਂ" ਦਾ ਮਾਮਲਾ ਸੀ, ਅਤੇ ਉਹ ਹਮੇਸ਼ਾ ਤੋਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰਦੀ ਸੀ। ਐਮ.ਈ.ਟੀ ਪੁਲਸ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੰਗਲਵਾਰ ਦੀ ਰਾਤ ਨੂੰ ਦੋਵੇਂ ਨੌਜਵਾਨਾਂ ਦੀਆਂ ਹੱਤਿਆਵਾਂ ਨਾਲ ਕੀ ਕਿੱਸਾ ਜੁੜਿਆ ਹੋਇਆ ਹੈ। ਅਬਦਿ ਨੇ ਕਿਹਾ: "ਮੈਂ ਦਰਦ ਮਹਿਸੂਸ ਕਰ ਰਹੀ ਹਾਂ। ਮੈਂ ਵੀ ਸੌ ਨਹੀਂ ਸਕਦੀ, ਮੈਨੂੰ ਕੁਝ ਨਹੀਂ ਸੁੱਝ ਰਿਹਾ।" "ਸਾਨੂੰ ਇਹ ਯਕੀਨ ਕਰਵਾਇਆ ਜਾਂਦਾ ਹੈ ਕਿ ਪੁਲਸ ਸਾਡੀ ਰੱਖਿਆ ਕਰਨ ਲਈ ਇੱਥੇ ਹੈ, ਪਰ ਇਕ ਮਾਂ ਕਿਵੇਂ ਮਹਿਸੂਸ ਕਰਦੀ ਹੈ ਜਦੋਂ ਉਸ ਦੇ ਬੱਚੇ ਅਸੁਰੱਖਿਅਤ ਹੁੰਦੇ ਹਨ ਜਦੋਂ ਉਹ ਮਹੀਨਿਆਂ ਦੇ ਅੰਦਰ ਆਪਣੇ ਦੋ ਬੱਚਿਆਂ ਨੂੰ ਗੁਆ ਦਿੰਦੀ ਹੈ?" "ਸਾਡੇ ਕੋਲ ਬਹੁਤ ਸਾਰੇ ਸਵਾਲ ਹਨ ਅਤੇ ਉਹਨਾਂ ਦੇ ਜਵਾਨ ਦੀ ਜ਼ਰੂਰਤ ਹੈ। ਕਿਸੇ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।" ਨੇਬਰ ਲੇਲਾ ਅਯੌਡ ਨੇ ਕਿਹਾ ਕਿ ਅਬਦਿਕਾਰੀਮ ਹਸਨ ਕਾਲਜ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਉਸਨੇ ਕਿਹਾ ਕਿ ਉਸਦੀ ਮਾਤਾ ਨੇ ਪੁਲਸ ਸੁਰੱਖਿਆ ਘੇਰੇ ਵਿੱਚੋਂ ਲੰਘੇ ਜਾਣ ਤੋਂ ਰੋਕੇ ਜਾਣ ਤੋਂ ਮਗਰੋਂ ਉਸ ਨੇ ਆਪਣੇ ਬੱਚੇ ਨੂੰ ਤੜਪਤਦੇ ਹੋਏ ਜ਼ਮੀਨ 'ਤੇ ਪਏ ਦੇਖਿਆ ਸੀ। Camden stabbings:  grieving mother begs to kids to stop violenceਇਕ ਪੁਲਿਸ ਬੁਲਾਰੇ ਨੇ ਕਿਹਾ ਕਿ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਸੀ ਅਤੇ ਇਸ ਮਾਮਲੇ 'ਚ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। —PTC News

Related Post