ਕੈਨੇਡਾ ਵਿੱਚ ਆਏ ਤੇਜ਼ ਤੂਫ਼ਾਨ ਨੇ ਮਚਾਇਆ ਤਹਿਲਕਾ

By  Joshi January 6th 2018 09:09 AM

Canada Atlantica Storm: ਪਿਛਲੇ ਦਿਨੀ ਐਟਲਾਂਟਿਕ ਕੈਨੇਡਾ ਵਿੱਚ ਆਏ ਤੇਜ਼ ਤੂਫ਼ਾਨ ਨੇ ਤਹਿਲਕਾ ਮਚਾ ਦਿੱਤਾ ਹੈ। ਇਸ ਤੂਫ਼ਾਨ ਦੌਰਾਨ ਐਟਲਾਂਟਿਕ ਦੇ ਸਾਰੇ ਸਕੂਲ ਕਾਲਜ ਅਤੇ ਆਵਾਜਾਈ ਬੰਦ ਹੋ ਗਈ ਹੈ। ਇਸਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਮੀਂਹ ਵੀ ਦੇਖਣ ਨੂੰ ਮਿਲਿਆ। ਕੈਨੇਡਾ ਦੇ ਮੌਸਮ ਵਿਗਿਆਨੀ ਇਆਨ ਹਬਰਡ ਨੇ ਆਖਿਆ ਕਿ ਯਕੀਨਨ ਇਹ ਬਹੁਤ ਹੀ ਖਰਾਬ ਸਰਦ ਰੁੱਤ ਸਿਸਟਮ ਹੈ। ਇ ਇਸਤੂਫ਼ਾਨ ਦੌਰਾਨ ਕਿ ਲੋਕ ਬੇਘਰ ਹੋ ਗਏ ਹਨ `ਤੇ ਕਈ ਇਮਾਰਤਾਂ ਢਹਿ ਗਈਆਂ ਹਨ।ਇਨ੍ਹਾਂ ਇਮਾਰਤਾਂ ਦੀਆ ਤਸਵੀਰਾਂ ਤੁਹਨੂੰ ਸੋਸ਼ਲ ਮੀਡੀਆ ਤੇ ਆਮ ਮਿਲ ਜਾਣਗੀਆਂ। ਭਾਰੀ ਬਰਫਬਾਰੀ ਹੋਣ ਦੇ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਆ ਗਈ ਹੈ। ਮੰਨਿਆ ਜਾਂਦਾ ਹੈ ਕਿ ਇਹ ਹੱਡ ਜਮਾਉਣ ਵਾਲੀ ਠੰਡ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਤੇਜ਼ ਹਵਾਵਾਂ ਅਤੇ ਉੱਚੀਆਂ ਉੱਠਣ ਵਾਲੀਆਂ ਛੱਲਾਂ ਕਾਰਨ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਤੱਟੀ ਇਲਾਕਿਆਂ 'ਤੇ ਤਬਾਹੀ ਮਚ ਸਕਦੀ ਹੈ। ਇਨ੍ਹਾਂ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਵੀ ਬਣ ਸਕਦੀ ਹੈ।`ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਘੱਟ ਦਬਾਅ ਵਾਲੇ ਸਿਸਟਮ ਕਾਰਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾ ਚੱਲਣ ਬਾਰੇ ਦੱਸਿਆ ਗਿਆ ਹੈ। -PTC News

Related Post