ਖੁਸ਼ਖਬਰੀ, ਹੁਣ ਕੈਨੇਡਾ ਜਾਣ 'ਤੇ ਮਿਲੇਗਾ ਇੱਕ ਹੋਰ ਫਾਇਦਾ, ਜਾਣੋ ਪੂਰਾ ਮਾਮਲਾ!

By  Joshi November 5th 2017 10:30 AM

Canada child benefit program: ਵੈਸੇ ਤਾਂ ਕੈਨੇਡਾ ਇੱਕ ਅਜਿਹਾ ਮੁਲਕ ਹੈ ਜੋ ਆਪਣੇ ਵਾਸੀਆਂ ਅਤੇ ਪ੍ਰਵਾਸੀਆਂ ਨੂੰ ਹਰ ਬਣਦੀ ਸਹੂਲਤ ਦੇਣ ਦਾ ਬਾਅਦਾ ਕਰਦਾ ਹੈ। ਅਜਿਹੇ 'ਚ ਇੱਕ ਹੋਰ ਵਧੀਆ ਕੰਮ ਕਰ ਕੇ ਕੈਨੇਡਾ ਨੇ ਉਥੇ ਜਾਣ ਦੇ ਸੁਪਨੇ ਲੈਣ ਵਾਲਿਆਂ ਨੂੰ ਖੁਸ਼ ਕਰ ਦਿੱਤਾ ਹੈ। 
Canada child benefit program for parents and kids announcement ਕੈਨੇਡਾ ਨੇ ਮਾਪਿਆਂ ਲਈ ਨਵੇਂ ਸਾਲ ਤੋਂ ਬੱਚਿਆਂ ਦੀ ਪਰਵਰਿਸ਼ ਲਈ ਇਕ ਨਵਾਂ ਐਲਾਨ ਕੀਤਾ ਹੈ, ਇਸ ਬਾਰੇ 'ਚ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਦੌਰੇ ਦੌਰਾਨ ਚਾਈਲਡ ਕੇਅਰ ਬੈਨੇਫਿਟ ਤਹਿਤ ਮਿਲਣ ਵਾਲੀ ਰਕਮ 'ਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ।

ਅਗਲੇ ਸਾਲ ਤੋਂ ਇਸ ਰਕਮ 'ਚ 200 ਡਾਲਰ ਦਾ ਵਾਧਾ ਹੋ ਜਾਵੇਗਾ ਭਾਵ ਇਹ ਰਕਮ ਵੱਧ ਕੇ 2019 ਤੱਕ ਉਹ 500 ਡਾਲਰ ਹੋ ਜਾਵੇਗੀ।  ਇਸ ਤੋਂ ਅਹਿਮ ਗੱਲ ਹੈ ਕਿ ਇਹ ਰਕਮ ਟੈਕਸ ਮੁਕਤ ਹੋਵੇਗੀ। 

Canada child benefit program: ਦੱਸ ਦੇਈਏ ਕਿ ਕੈਨੇਡਾ ਸਰਕਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੰਭਾਲ ਲਈ ਪਰਿਵਾਰਾਂ ਦੀ ਮਦਦ ਕਰਦੀ ਹੈ ਅਤੇ ਇਹ ਸਹਾਇਤਾ ਲੋੜਵੰਦ ਪਰਿਵਾਰਾਂ ਨੂ ਕੀਤੀ ਜਾਂਦੀ ਹੈ।  
Canada child benefit program for parents and kids announcement ਦੌਰਾਨ ਬਰੈਂਪਟਨ ਈਸਟ ਹਲਕੇ ਦੇ ਗੋਕ ਮੀਡੋਜ਼ ਕਮਿਊਨਿਟੀ ਸੈਂਟਰ ਵਿਖੇ ਹੋ ਰਹੇ ਇਸ ਪ੍ਰਗਰਾਮ 'ਚ ਉਨ੍ਹਾਂ ਨਾਲ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਬਰੈਂਪਟਨ ਈਸਟ ਹਲਕੇ ਤੋਂ ਐੱਮ. ਪੀ. ਰਾਜ ਗਰੇਵਾਲ, ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ, ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਅਤੇ ਬਰੈਂਪਟਨ ਸੈਂਟਰ ਤੋਂ ਰਮੇਸ਼ਵਰ ਸੰਘਾ ਮੌਜੂਦ ਸਨ।
ਇਸ ਤੋਂ ਇਲਾਵਾ ਉਹਨਾਂ ਐਲਾਨ ਕੀਤਾ ਕਿ ਚਾਈਲਡ ਬੈਨੇਫਿਟ ਪ੍ਰੋਗਰਾਮ ਤਹਿਤ ਸਰਕਾਰ ਮੱਧ ਵਰਗੀ ਮਾਪਿਆਂ ਨੂੰ ਉਨ੍ਹਾਂ ਦੀ ਆਮਦਨ ਦੇ ਅਨੁਸਾਰ 18 ਸਾਲ ਤੋਂ ਘੱਟ ਜ਼ਰੂਰਤਾਂ ਲਈ ਆਰਥਿਕ ਮਦਦ ਸਿੰਗਲ ਪੇਰੈਂਟਸ ਨੂੰ ਵੀ 560 ਡਾਲਰ ਸਰਕਾਰ ਵਲੋਂ ਹੋਰ ਦਿੱਤੇ ਜਾਇਆ ਕਰਨਗੇ। —PTC News

Related Post