ਕੈਨੇਡਾ 'ਚ Omicron ਦੀ ਦਹਿਸ਼ਤ, ਕੋਰੋਨਾ ਦੇ ਇਸ ਖਤਰਨਾਕ ਵੈਰੀਐਂਟ ਦੇ ਮਿਲੇ 15 ਨਵੇਂ ਮਾਮਲੇ

By  Shanker Badra December 4th 2021 12:29 PM -- Updated: December 4th 2021 03:49 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਨਵਾਂ ਰੂਪ 'ਓਮਾਈਕਰੋਨ' ਦੁਨੀਆ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਅਫਰੀਕੀ ਦੇਸ਼ਾਂ 'ਚ ਪਾਇਆ ਗਿਆ ਕੋਰੋਨਾ ਦਾ ਇਹ ਨਵਾਂ ਰੂਪ ਦੁਨੀਆ ਭਰ ਦੇ ਦੇਸ਼ਾਂ 'ਚ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਪੱਛਮੀ ਦੇਸ਼ ਕੈਨੇਡਾ 'ਚ ਕੋਰੋਨਾ ਦੇ ਇਸ ਨਵੇਂ ਰੂਪ ਦੇ 15 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਕੈਨੇਡਾ 'ਚ Omicron ਦੀ ਦਹਿਸ਼ਤ, ਕੋਰੋਨਾ ਦੇ ਇਸ ਖਤਰਨਾਕ ਵੈਰੀਐਂਟ ਦੇ ਮਿਲੇ 15 ਨਵੇਂ ਮਾਮਲੇ

ਸਿਹਤ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਵਿੱਚ ਨਵੇਂ ਰੂਪ ਓਮਾਈਕਰੋਨ' ਦੇ 15 ਪੁਸ਼ਟੀ ਕੀਤੇ ਕੇਸ ਹਨ ਅਤੇ ਦੇਸ਼ ਭਰ ਵਿੱਚ ਗੰਭੀਰ ਬਿਮਾਰੀ ਦਾ ਰੁਝਾਨ ਦੁਬਾਰਾ ਵਧਣਾ ਸ਼ੁਰੂ ਹੋ ਸਕਦਾ ਹੈ। ਕੈਨੇਡਾ ਤੋਂ ਇਲਾਵਾ ਬੋਤਸਵਾਨਾ , ਦੱਖਣੀ ਅਫਰੀਕਾ , ਹਾਂਗਕਾਂਗ, ਇਜ਼ਰਾਈਲ, ਜਰਮਨੀ, ਯੂਕੇ ਸਮੇਤ ਕਈ ਦੇਸ਼ਾਂ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ।

ਕੈਨੇਡਾ 'ਚ Omicron ਦੀ ਦਹਿਸ਼ਤ, ਕੋਰੋਨਾ ਦੇ ਇਸ ਖਤਰਨਾਕ ਵੈਰੀਐਂਟ ਦੇ ਮਿਲੇ 15 ਨਵੇਂ ਮਾਮਲੇ

ਕੋਰੋਨਾ ਦੇ ਇਸ ਨਵੇਂ ਵੇਰੀਐਂਟ B.1.1529 ਨੂੰ ਕੋਰੋਨਾ ਦਾ ਹੁਣ ਤੱਕ ਦਾ ਸਭ ਤੋਂ ਖਤਰਨਾਕ ਰੂਪ ਦੱਸਿਆ ਜਾ ਰਿਹਾ ਹੈ, ਜੋ ਇਮਿਊਨਿਟੀ ਨੂੰ ਤੇਜ਼ੀ ਨਾਲ ਹਰਾਉਣ ਵਿੱਚ ਕੁਸ਼ਲ ਹੈ। ਮਾਹਰਾਂ ਦੇ ਅਨੁਸਾਰ ਇਸ ਵੇਰੀਐਂਟ ਵਿੱਚ ਦੁਨੀਆ ਭਰ ਦੇ ਪ੍ਰਮੁੱਖ ਡੈਲਟਾ ਸਟ੍ਰੇਨ ਸਮੇਤ ਕਿਸੇ ਵੀ ਹੋਰ ਵੇਰੀਐਂਟ ਨਾਲੋਂ ਖਰਾਬ ਹੋਣ ਦੀ ਸੰਭਾਵਨਾ ਹੈ।

ਕੈਨੇਡਾ 'ਚ Omicron ਦੀ ਦਹਿਸ਼ਤ, ਕੋਰੋਨਾ ਦੇ ਇਸ ਖਤਰਨਾਕ ਵੈਰੀਐਂਟ ਦੇ ਮਿਲੇ 15 ਨਵੇਂ ਮਾਮਲੇ

ਨਵਾਂ ਵੈਰੀਐਂਟ ਡੈਲਟਾ ਨਾਲੋਂ 7 ਗੁਣਾ ਤੇਜ਼ੀ ਨਾਲ ਫੈਲ ਰਿਹੈ

ਜਿੰਨਾ ਡੈਲਟਾ ਵੈਰੀਐਂਟ ਲਗਭਗ 100 ਦਿਨਾਂ ਵਿੱਚ ਫੈਲਿਆ, ਓਮਿਕਰੋਨ 15 ਦਿਨਾਂ ਵਿੱਚ ਫੈਲ ਗਿਆ ਹੈ, ਮਤਲਬ ਕਿ ਇਹ ਡੈਲਟਾ ਨਾਲੋਂ ਲਗਭਗ ਸੱਤ ਗੁਣਾ ਤੇਜ਼ੀ ਨਾਲ ਫੈਲ ਰਿਹਾ ਹੈ। ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਬੀ.1.1.529 ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਦੇ ਨਵੇਂ ਰੂਪ ਜੋ ਟੀਕਿਆਂ ਲਈ ਜ਼ਿਆਦਾ ਰੋਧਕ ਹਨ, ਵੱਧ ਸਕਦੇ ਹਨ, ਅਤੇ ਇਸ ਤਰ੍ਹਾਂ ਕਰੋਨਾ ਦੇ ਗੰਭੀਰ ਲੱਛਣਾਂ ਵਾਲੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਕਈ ਦੇਸ਼ਾਂ ਨੇ ਸਾਵਧਾਨੀ ਵਜੋਂ ਦੱਖਣੀ ਅਫਰੀਕਾ ਦੀ ਹਵਾਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ।

-PTCNews

Related Post